ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਦੇ ਘਰ ਗੂੰਜੀ ਕਿਲਕਾਰੀ

ਖਾਸ ਖ਼ਬਰਾਂ

ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਪੈਰੇਂਟਸ ਬਣ ਗਏ ਹਨ। ਸੋਹਾ ਨੇ ਸ਼ੁੱਕਰਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਧੀ ਨੂੰ ਜਨਮ ਦਿੱਤਾ ਹੈ, ਕੁਨਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਸਭ ਦੇ ਨਾਲ ਸ਼ੇਅਰ ਕੀਤੀ।

ਕੁਨਾਲ ਨੇ ਲਿਖਿਆ - ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਜੋਕੇ ਸ਼ੁਭ ਦਿਨ ਸਾਡੇ ਘਰ ਧੀ ਦਾ ਜਨਮ ਹੋਇਆ ਹੈ। ਸੋਹਾ ਅਤੇ ਧੀ ਦੀ ਸਿਹਤ ਵਧੀਆ ਹੈ। ਅਸੀ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਲਈ ਧੰਨਵਾਦ ਅਦਾ ਕਰਦੇ ਹਾਂ।