ਨਵੀਂ ਦਿੱਲੀ- ਵਿਦੇਸ਼ੀ ਬਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਦਿੱਲੀ ਸਰਾਫਾ ਬਾਜ਼ਾਰ 'ਚ ਮੰਗ ਸੁਸਤ ਪੈਣ ਕਾਰਨ ਅੱਜ ਸੋਨਾ 155 ਰੁਪਏ ਦੀ ਗਿਰਾਵਟ ਨਾਲ 29,510 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 29,360 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਗਿਆ।
ਪਿਛਲੇ ਦੋ ਦਿਨਾਂ 'ਚ ਸੋਨਾ 265 ਰੁਪਏ ਮਜ਼ਬੂਤ ਹੋਇਆ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ ਅੱਜ 24,500 ਰੁਪਏ 'ਤੇ ਟਿਕੀ ਰਹੀ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 480 ਰੁਪਏ ਦੀ ਗਿਰਾਵਟ ਨਾਲ 37,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਇਸ ਦੇ ਇਲਾਵਾ ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.22 ਫੀਸਦੀ ਸਸਤਾ ਹੋ ਕੇ 1,252.70 ਡਾਲਰ ਪ੍ਰਤੀ ਔਂਸ ਅਤੇ ਚਾਂਦੀ 1.06 ਫੀਸਦੀ ਡਿੱਗ ਕੇ 15.80 ਡਾਲਰ ਪ੍ਰਤੀ ਔਂਸ 'ਤੇ ਰਹੀ।ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸਥਾਨਕ ਪੱਧਰ 'ਤੇ ਗਹਿਣਿਆਂ ਦੀ ਖਰੀਦਦਾਰੀ ਘਟਣ ਅਤੇ ਕੌਮਾਂਤਰੀ ਪੱਧਰ 'ਤੇ ਗਿਰਾਵਟ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬਾਜ਼ਾਰ 'ਚ ਖਰੀਦਦਾਰੀ ਸੁਸਤ ਹੋਣ ਨਾਲ ਸਥਾਨਕ ਜ਼ਿਵੈਲਰਾਂ ਅਤੇ ਰਿਟੇਲਰਾਂ ਵੱਲੋਂ ਮੰਗ ਘੱਟ ਰਹੀ ਜਿਸ ਦਾ ਅਸਰ ਸੋਨੇ ਦੀ ਕੀਮਤ 'ਤੇ ਪਿਆ।