ਸ਼੍ਰੀਲੰਕਾ ਦੇ 2019 ਵਿਸ਼ਵ ਕੱਪ ਕੁਆਲੀਫਿਕੇਸ਼ਨ ਨੂੰ ਲੱਗਾ ਝਟਕਾ

ਖਾਸ ਖ਼ਬਰਾਂ

ਭਾਰਤ ਹੱਥੋਂ ਚੌਥੇ ਵਨਡੇ ਮੈਚ ਵਿਚ ਮਿਲੀ 168 ਦੌੜਾਂ ਨਾਲ ਹਾਰ ਦੇ ਬਾਅਦ ਸ਼੍ਰੀਲੰਕਾ ਲਈ ਇਕ ਹੋਰ ਬੁਰੀ ਖਬਰ ਹੈ। ਉਸਦੀ ਇੰਗਲੈਂਡ ਵਿਚ 2019 ਵਿਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਕੱਪ ਵਿਚ ਸਿੱਧੇ ਕੁਆਲੀਫਿਕੇਸ਼ਨ ਦੀਆਂ ਉਮੀਦਾਂ ਨੂੰ ਇਸ ਹਾਰ ਤੋਂ ਤਕੜਾ ਝਟਕਾ ਲਗਾ ਹੈ। ਸ਼੍ਰੀਲੰਕਾ ਨੂੰ ਵਿਸ਼ਵ ਕੱਪ ਵਿਚ ਸਿੱਧੇ ਕੁਆਲੀਫਾਈ ਕਰਨ ਲਈ ਭਾਰਤ ਖਿਲਾਫ ਖੇਡੀ ਜਾ ਰਹੀ ਪੰਜ ਵਨਡੇ ਮੈਚਾਂ ਦੀ ਸੀਰੀਜ਼ ਵਿਚ ਘੱਟ ਤੋਂ ਘੱਟ ਦੋ ਮੈਚ ਜਿੱਤਣੇ ਸਨ, ਪਰ ਉਹ ਅਜਿਹਾ ਨਾ ਕਰ ਸਕੇ ਅਤੇ 0-4 ਨਾਲ ਪਿੱਛੇ ਹੈ।

ਮੁਸ਼ਕਿਲ ਵਿਚ ਸ਼੍ਰੀਲੰਕਾ ਟੀਮ

ਵਿਸ਼ਵ ਕੱਪ ਵਿਚ ਇਸ ਸਾਲ 30 ਸਤੰਬਰ ਤੱਕ ਮੇਜ਼ਬਾਨ ਇੰਗਲੈਂਡ ਦੇ ਇਲਾਵਾ ਆਈ.ਸੀ.ਸੀ. ਰੈਂਕਿੰਗ ਵਿਚ ਸਿਖਰ ਸੱਤ ਟੀਮਾਂ ਨੂੰ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ ਜਦੋਂ ਕਿ ਬਾਕੀ ਟੀਮਾਂ ਨੂੰ ਕਆਲੀਫਿਕੇਸ਼ਨ ਟੂਰਨਾਮੈਂਟ ਖੇਡਣਾ ਹੋਵੇਗਾ। ਹਾਲਾਂਕਿ ਸ਼੍ਰੀਲੰਕਾ ਦੀ ਸਿੱਧੇ ਕੁਆਲੀਫਾਈ ਕਰਨ ਦੀ ਉਮੀਦ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਈ ਹੈ ਆਈ.ਸੀ.ਸੀ. ਦੇ ਬਿਆਨ ਮੁਤਾਬਕ, ਭਾਰਤ ਤੋਂ 0-4 ਤੋਂ ਪਛੜਨ ਦੇ ਬਾਅਦ ਸ਼੍ਰੀਲੰਕਾ ਨੂੰ ਹੁਣ ਵੈਸਟਇੰਡੀਜ਼ ਦੀ ਅਗਲੀ ਸੀਰੀਜ਼ ਵਿਚ ਉਸਦੀ ਘੱਟ ਤੋਂ ਘੱਟ ਇਕ ਹਾਰ ਉੱਤੇ ਨਿਰਭਰ ਹੋਣਾ ਪਵੇਗਾ, ਜੇਕਰ ਅਜਿਹਾ ਹੁੰਦਾ ਹੈ ਤਾਂ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਵਿਚ ਸਿੱਧੇ ਐਂਟਰੀ ਮਿਲ ਸਕਦੀ ਹੈ।

ਬੇਹੱਦ ਭੈੜੇ ਦੌਰ ਵਿਚ ਸ਼੍ਰੀਲੰਕਾ

ਜੇਕਰ ਸ਼੍ਰੀਲੰਕਾ ਐਤਵਾਰ ਨੂੰ ਭਾਰਤ ਖਿਲਾਫ ਹੋਣ ਵਾਲੇ ਆਖਰੀ ਮੈਚ ਵਿਚ ਜਿੱਤ ਹਾਸਲ ਕਰ ਲੈਂਦਾ ਹੈ ਤਾਂ ਉਸਦੇ 88 ਅੰਕ ਹੋ ਜਾਣਗੇ, ਹਾਲਾਂਕਿ ਇਹ ਕੁਆਲੀਫਿਕੇਸ਼ਨ ਲਈ ਸਮਰੱਥ ਨਹੀਂ ਹੋਣਗੇ। ਵਿੰਡੀਜ਼ ਕੋਲ ਸ਼੍ਰੀਲੰਕਾ ਤੋਂ ਅੱਗੇ ਨਿਕਲਣ ਦਾ ਮੌਕਾ ਹੈ। ਜੇਕਰ ਉਹ ਆਉਣ ਵਾਲੇ ਆਪਣੇ ਛੇ ਮੈਚਾਂ ਵਿਚ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਉਹ ਵੀ 88 ਅੰਕਾਂ ਉੱਤੇ ਪਹੁੰਚ ਜਾਵੇਗੀ। ਅਜਿਹੇ ਵਿਚ ਉਹ ਦਸ਼ਮਲਵ ਅੰਕਾਂ ਦੇ ਆਧਾਰ ਉੱਤੇ ਸ਼੍ਰੀਲੰਕਾ ਉੱਤੇ ਲੀਡ ਲੈਣ ਵਿਚ ਸਫਲ ਹੋ ਜਾਵੇਗੀ।

ਕਿਸ ਤਰ੍ਹਾਂ ਸ਼੍ਰੀਲੰਕਾ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ

ਵੈਸਟਇੰਡੀਜ਼ ਨੂੰ 13 ਸਤੰਬਰ ਨੂੰ ਆਇਰਲੈਂਡ ਖਿਲਾਫ ਮੈਚ ਖੇਡਣਾ ਹੈ ਅਤੇ ਫਿਰ ਇੰਗਲੈਂਡ ਖਿਲਾਫ 19 ਤੋਂ 29 ਸਤੰਬਰ ਵਿਚਾਲੇ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜੇਕਰ ਸ਼੍ਰੀਲੰਕਾ ਭਾਰਤ ਖਿਲਾਫ 5-0 ਨਾਲ ਹਾਰਦਾ ਹੈ ਤਾਂ ਵਿੰਡੀਜ਼ ਨੂੰ ਵਿਸ਼ਵ ਕੱਪ ਵਿਚ ਸਿੱਧੇ ਪ੍ਰਵੇਸ਼ ਲਈ ਆਇਰਲੈਂਡ ਨੂੰ ਮਾਤ ਦੇਣੀ ਹੋਵੇਗੀ ਅਤੇ ਇੰਗਲੈਂਡ ਖਿਲਾਫ 4-1 ਨਾਲ ਸੀਰੀਜ਼ ਉੱਤੇ ਕਬਜਾ ਕਰਨਾ ਹੋਵੇਗਾ।