'ਸ਼ੁਭ ਮੰਗਲ ਸਾਵਧਾਨ' ਨੇ ਪਿੱਛੇ ਛੱਡ ਦਿੱਤਾ 'ਬਰੇਲੀ ਕੀ ਬਰਫੀ' ਨੂੰ

ਖਾਸ ਖ਼ਬਰਾਂ

'ਸ਼ੁਭ ਮੰਗਲ ਸਾਵਧਾਨ' ਨੇ ਟਿਕਟ ਖਿੜਕੀ ਉੱਤੇ ਚੰਗੀ ਕਮਾਈ ਕਰ ਲਈ ਹੈ। ਦੂਜੇ ਸੋਮਵਾਰ ਨੂੰ ਵੀ ਇਹ ਫਿਲਮ ਇੱਕ ਕਰੋੜ ਰੁਪਏ ਕਮਾਉਣ ਵਿੱਚ ਕਾਮਯਾਬ ਰਹੀ ਹੈ।11 ਦਿਨ ਬਾਅਦ ਇਹ ਫਿਲਮ ਹੁਣ ਹਿੱਟ ਹੈ। ਬੀਤੇ ਚਾਰ ਦਿਨਾਂ ਵਿੱਚ ਇਸਨੇ ਲੱਗਭੱਗ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੰਨੀ ਰਕਮ ਤਾਂ ਨਵੀਂ ਰਿਲੀਜ਼ 'ਪੋਸਟਰ ਬੁਆਏਜ' ਨੂੰ ਵੀ ਇਨ੍ਹਾਂ ਦਿਨਾਂ ਵਿੱਚ ਨਹੀਂ ਮਿਲੀ ਹੈ। ਉਂਜ ਇਹ ਫਿਲਮ ਹੁਣ 'ਬਰੇਲੀ ਕੀ ਬਰਫੀ' ਤੋਂ ਅੱਗੇ ਹੈ। 

ਬਰੇਲੀ ਦੀ ਕੁਲ ਕਮਾਈ 32. 70 ਕਰੋੜ ਤੱਕ ਪਹੁੰਚੀ ਹੈ ਅਤੇ 'ਸ਼ੁਭ ਮੰਗਲ ਸਾਵਧਾਨ' ਦੀ ਕੁਲ ਕਮਾਈ 32.90 ਕਰੋੜ ਰੁਪਏ ਹੋ ਗਈ ਹੈ। ਇਹ ਦੋਵੇਂ ਫਿਲਮਾਂ ਆਯੂਸ਼ਮਾਨ ਦੀਆਂ ਹਨ। 'ਸ਼ੁਭ ਮੰਗਲ ਸਾਵਧਾਨ' ਦਸ ਦਿਨ ਵਿੱਚ ਸਿਰਫ ਦੋ ਵਾਰ ਦੋ ਕਰੋੜ ਦੀ ਕਮਾਈ ਤੋਂ ਹੇਠਾਂ ਪਹੁੰਚੀ। ਇਹ ਚੰਗਾ ਰਿਕਾਰਡ ਹੈ। 35 ਕਰੋੜ ਤੱਕ ਦੀ ਕਮਾਈ ਤੋਂ ਇਸਦੇ ਨਿਰਮਾਤਾ ਜ਼ਿਆਦਾ ਖੁਸ਼ ਰਹਿਣਗੇ। ਇਸਦੀ ਜਬਰਦਸਤ ਤਾਰੀਫ ਵੀ ਹੈ। ਸਮੀਖਿਆਵਾਂ ਵਿੱਚ ਇਸਨੂੰ ਚੰਗੀ ਸਟਾਰ ਰੇਟਿੰਗ ਮਿਲੀ ਹੈ। ਇਹ ਆਯੂਸ਼ਮਾਨ ਦੀ ਸਾਲ 2017 ਦੀ ਦੂਜੀ ਹਿੱਟ ਹੈ ਅਤੇ ਭੂਮੀ ਦੀ ਵੀ। 

ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਬੋਲਡ ਵਿਸ਼ਾ ਹੋਣ ਦੇ ਬਾਵਜੂਦ ਇਸਨੂੰ ਅਸ਼ਲੀਲ ਨਹੀਂ ਹੋਣ ਦਿੱਤਾ ਗਿਆ ਹੈ। ਇਹੀ ਗੱਲ ਲੱਗਭੱਗ ਹਰ ਸਮੀਖਿਆ ਵਿੱਚ ਦੇਖਣ ਨੂੰ ਮਿਲੀ ਹੈ। ਸਮੀਖਿਅਕਾਂ ਨੇ ਇੱਥੇ ਤੱਕ ਕਿਹਾ ਹੈ ਕਿ ਇਸ ਵਿਸ਼ੇ ਨੂੰ ਨਿਰਦੇਸ਼ਕ ਨੇ ਪਰਿਵਾਰ ਸਹਿਤ ਦੇਖਣ ਲਾਇਕ ਬਣਾ ਦਿੱਤਾ ਹੈ।