ਸੁੱਚਾ ਸਿੰਘ ਲੰਗਾਹ ਦੇ ਰੇਪ ਕੇਸ ਕਾਰਨ ਗੁਰਦਾਸਪੁਰ ਜਿਮਨੀ ਚੋਣਾਂ ਹੋਣਗੀਆਂ ਪ੍ਰਭਾਵਿਤ

ਖਾਸ ਖ਼ਬਰਾਂ

ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਨਾਲ ਗੁਰਦਾਸਪੁਰ ਜਿਮਨੀ ਚੋਣਾਂ ਤੇ ਬਹੁਤ ਜਿਆਦਾ ਪ੍ਰਭਾਵ ਪੈ ਰਿਹਾ ਹੈ। ਇਸ ਦੇ ਨਾਲ ਅਕਾਲੀਦਲ ਪਾਰਟੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਜਿਸਦੇ ਨਾਲ ਲੱਗ ਰਿਹਾ ਹੈ, ਕਿ ਇਸ ਦਾ ਫਾਇਦਾ ਸਿੱਧਾ ਕਾਂਗਰਸ ਸਰਕਾਰ ਨੂੰ ਮਿਲਣ ਵਾਲਾ ਹੈ। ਇਸਦੇ ਮੱਦੇਨਜਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸੁੱਚਾ ਲੰਗਾਹ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਅਤੇ ਇਸ ਮਾਮਲੇ ਵਿੱਚ ਕੇਸ ਦਰਜ ਹੋਣ ਦੇ ਬਾਅਦ ਤੋਂ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਟੀਮ ਉਨ੍ਹਾਂ ਦਾ ਪਤਾ ਲਗਾਉਣ ਲਈ ਛਾਪੇਮਾਰੀ ਕਰ ਰਹੀ ਹੈ। ਲੰਗਾਹ ਉੱਤੇ ਪੁਲਿਸ ਨੇ 28 ਸਤੰਬਰ ਦੀ ਰਾਤ ਨੂੰ ਇੱਕ ਮਹਿਲਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਸੀ। 

 ਪਰ ਕੋਰਟ ਨੇ ਉਨ੍ਹਾਂ ਦੀ ਸਰੇਂਡਰ ਮੰਗ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਗੁਰਦਾਸਪੁਰ ਦੀ ਕੋਰਟ ਵਿੱਚ ਜਾ ਕੇ ਸਰੇਂਡਰ ਕਰਨ। ਜਿੱਥੇ ਦਾ ਇਹ ਮਾਮਲਾ ਹੈ। ਮੰਗ ਖਾਰਿਜ ਹੁੰਦੇ ਹੀ ਲੰਗਾਹ ਕੋਰਟ ਤੋਂ ਬਾਹਰ ਨਿਕਲ ਗਏ। ਸੁੱਚਾ ਸਿੰਘ ਲੰਗਾਹ ਦੇ ਇਸ ਰੇਪ ਮਾਮਲੇ ਕਾਰਨ ਅਕਾਲੀਦਲ ਪਾਰਟੀ ਤੇ ਬਹੁਤ ਜਿਆਦਾ ਪ੍ਰਭਾਵ ਪਿਆ ਹੈ। ਇਸ ਦਾ ਫਾਇਦਾ ਜੋ ਕਾਂਗਰਸ ਸਰਕਾਰ ਨੂੰ ਮਿਲ ਸਕਦਾ ਹੈ।