ਸੁਖਪਾਲ ਖਹਿਰਾ ਦੇ ਕਾਂਗਰਸ 'ਚ ਜਾਣ ਦੀਆਂ ਚਰਚਾਵਾਂ, ਪਾਰਟੀ ਵਰਕਰਾਂ ਵਿਚ ਫੈਲਿਆ ਰੋਸ

ਕਈ ਦਿਨਾਂ ਤੱਕ ਚੱਲੀ ਜੱਦੋ ਜਹਿਦ ਦੇ ਬਾਅਦ ਕਾਂਗਰਸ ਨੇ ਵੀਰਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਣਾ ਉੱਤੇ ਪੈਸਾ ਸ਼ੋਧਣ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਤੇ ਹੁਣ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਵਿਰੋਧ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪਾਰਟੀ ਵੱਲੋਂ ਮਨਜ਼ੂਰ ਕੀਤਾ ਗਿਆ। 

ਸਿਆਸੀ ਹਲਕਿਆਂ ਵਿਚ ਹੁਣ ਅਜਿਹੀਆਂ ਗੱਲਾਂ ਉਡ ਰਹੀਆਂ ਹਨ ਕਿ ਖਹਿਰਾ ਅੰਦਰਖਾਤੇ ਹੁਣ ਰਾਹੁਲ ਦੀ ਗੁੱਡ ਲਿਸਟ ਵਿਚ ਆ ਗਏ ਹਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਉਲਟ ਜਾ ਕੇ ਰਾਣਾ ਦਾ ਅਸਤੀਫਾ ਮਨਜ਼ੂਰ ਕੀਤਾ।