ਸੁਖਪਾਲ ਖਹਿਰਾ ਖਿਲਾਫ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ 6 ਹਫਤਿਆਂ 'ਚ ਮੰਗਿਆ ਜਵਾਬ

ਖਾਸ ਖ਼ਬਰਾਂ

ਚੰਡੀਗੜ੍ਹ: ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਦੇ ਅੰਦਰ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਵਲ਼ੋਂ ਫ਼ਾਜ਼ਿਲਕਾ ਕੋਰਟ ਵੱਲੋਂ ਕੀਤੇ ਗਏ ਸੰਮਨ ਖ਼ਿਲਾਫ਼ ਪਾਈ ਪਟੀਸ਼ਨ ‘ਤੇ ਜਵਾਬ ਦਾਇਰ ਕਰਨ ਨੂੰ ਕਿਹਾ ਹੈ। 

ਸੁਖਪਾਲ ਖਹਿਰਾ ਨੂੰ ਕੀਤੇ ਸੰਮਨ ਤੇ ਸੁਪਰੀਮ ਕੋਰਟ ਉੱਤੇ ਪਿਛਲੇ ਇੱਕ ਦਸੰਬਰ ਨੂੰ ਰੋਕ ਲੱਗਾ ਦਿੱਤੀ ਸੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਸੀ।

ਫ਼ਾਜ਼ਿਲਕਾ ਕੋਰਟ ਵੱਲੋਂ ਕੀਤੇ ਸੰਮਨ ਨੂੰ ਸੁਖਪਾਲ ਖਹਿਰਾ ਨੇ ਸਿਆਸੀ ਰੰਜਸ਼ ਦਾ ਨਾਮ ਦਿੱਤਾ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੋਈ ਰਾਹਤ ਨਾ ਮਿਲਣ ‘ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਫ਼ਾਜ਼ਿਲਕਾ ਕੋਰਟ ਨੇ ਪਿਛਲੇ ਸਾਲ 31 ਅਕਤੂਬਰ ਨੂੰ 9 ਦੋਸ਼ੀਆਂ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਸਜ਼ਾ ਸੁਣਾਉਣ ਤੋਂ ਬਾਅਦ ਨਵੰਬਰ 30 ਨੂੰ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਦੇ ਖ਼ਿਲਾਫ਼ ਗੈਰ ਜ਼ਮਾਨਤੀ ਸੰਮਨ ਜਾਰੀ ਕੀਤੀ ਸਨ।