ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ 'ਪਦਮਾਵਤ' ਦਾ ਵਿਰੋਧ ਜਾਰੀ, ਭੰਨਿਆ ਸਿਨੇਮਾ

ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ ਰੋਕ ਹਟਾਉਣ ਲਈ ਹੁਕਮ ਤਾਂ ਦੇ ਦਿੱਤੇ ਪਰ ਕੁਝ ਲੋਕ ਹਾਲੇ ਵੀ ਪਿੱਛੇ ਨਹੀਂ ਹੱਟ ਰਹੇ। ਦੇਸ਼ ਭਰ ਵਿੱਚ 25 ਜਨਵਰੀ ਨੂੰ ਫ਼ਿਲਮ ਰਿਲੀਜ਼ ਹੋਣੀ ਹੈ। ਇਸ ਦੇ ਵਿਰੋਧ ਵਿੱਚ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਰਾਜਪੁਤ ਕਰਣੀ ਸੈਨਾ ਨਾਲ ਜੁੜੇ ਲੋਕਾਂ ਨੇ ਹੰਗਾਮਾ ਕੀਤਾ। ਇੱਥੇ ਇੱਕ ਥੀਏਟਰ ਵਿੱਚ ਭੰਨ-ਤੋੜ ਕੀਤੀ ਅਤੇ ਫ਼ਲਮ ਦੇ ਪੋਸਟਰ ਪਾੜ ਸੁੱਟੇ।