ਨਵੀਂ ਦਿੱਲੀ: ਕ੍ਰਿਸਮਸ ਮੌਕੇ ਰਿਲੀਜ਼ ਹੋਈ ਫਿਲਮ ‘ਟਾਈਗਰ ਜ਼ਿੰਦਾ ਹੈ’ ਨੇ ਤਿੰਨ ਦਿਨਾਂ ਵਿੱਚ ਹੀ 100 ਕਰੋੜ ਕਲੱਬ ਵਿੱਚ ਐਂਟਰੀ ਕਰ ਲਈ ਹੈ। ਪਿਛਲੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਈ ਆਮਿਰ ਦੀ ‘ਦੰਗਲ’ ਦੇ ਰਿਕਾਰਡ ਨੂੰ ਤੋੜਦੇ ਹੋਏ ਸਲਮਾਨ ਦੀ ਫਿਲਮ ਅੱਗੇ ਨਿਕਲ ਗਈ ਹੈ।
ਇਸ ਐਤਵਾਰ ਨੂੰ ਫਿਲਮ ਨੇ 44.50 ਕਰੋੜ ਰੁਪਏ ਕਲੈਕਸ਼ਨ ਕੀਤਾ ਸੀ। ਇਹ ਉਮੀਦ ਤੋਂ ਕਾਫੀ ਜ਼ਿਆਦਾ ਰਿਹਾ। ਇਸ ਫਿਲਮ ਨੇ ਪਹਿਲੇ ਦਿਨ ਹੀ ਜ਼ਬਰਦਸਤ ਓਪਨਿੰਗ ਕੀਤੀ ਸੀ। ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਕਮਾ ਲਏ। ਆਮਿਰ ਖਾਨ ਵੀ ਇਸ ਰਿਕਾਰਡ ਤੋਂ ਪਿੱਛੇ ਰਹਿ ਗਏ ਹਨ।