ਕਰੀਨਾ ਕਪੂਰ ਖਾਨ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਬੇਟੇ ਤੈਮੂਰ ਅਲੀ ਖਾਨ ਪਟੌਦੀ ਨੂੰ ਜਨਮ ਦਿੱਤਾ ਸੀ। ਮੰਮੀ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਕਰੀਨਾ ਨੇ ਆਪਣੇ ਵਜਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਰਵਰੀ ਤੋਂ ਹੀ ਆਪਣੇ ਵਜਨ ਨੂੰ ਲੈ ਕੇ ਕੜੀ ਮਿਹਨਤ ਅਤੇ ਐਕਸਰਸਾਈਜ਼ 'ਤੇ ਰਹੀ ਕਰੀਨਾ ਕਪੂਰ ਹੁਣ ਵਧੀਆ ਸ਼ੇਪ ਵਿੱਚ ਆ ਗਈ ਹੈ ਅਤੇ ਕਈ ਈਵੈਂਟਸ ਵਿੱਚ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਚੁੱਕੀ ਹੈ।
ਪਰ ਹੁਣ ਕਰੀਨਾ ਦਾ ਪ੍ਰੈਗਨੈਂਸੀ ਦੇ ਬਾਅਦ ਦਾ ਪਹਿਲਾ ਫੋਟੋਸ਼ੂਟ ਸਾਹਮਣੇ ਆਇਆ ਹੈ ਜਿਸ ਵਿੱਚ ਕਰੀਨਾ ਸਿਜ਼ਲਿੰਗ ਹਾਟ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਬੇਬੀ ਪਿੰਕ ਅਤੇ ਆਫ ਵਾਈਟ ਡ੍ਰੈਸ ਵਿੱਚ ਕਰਵਾਏ ਗਏ ਇਸ ਫੋਟੋਸ਼ੂਟ ਵਿੱਚ ਕਰੀਨਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।
ਇਹ ਫੋਟੋਸ਼ੂਟ ਕਰੀਨਾ ਨੇ ਫਿਲਮ ਫੇਅਰ ਮੈਗਜ਼ੀਨ ਦੇ ਸਤੰਬਰ ਦੇ ਈਸ਼ੂ 'ਦ ਬਿਗ ਫੈਸ਼ਨ ਇਸ਼ੂ' ਦੇ ਲਈ ਕਰਵਾਇਆ ਹੈ।
ਇਹ ਪੂਰਾ ਫੋਟੋਸ਼ੂਟ ਪੇਸਟਲ ਕਲਰਜ਼ ਦੇ ਸ਼ੇਡਜ਼ ਨੂੰ ਦਿਖਾਉਂਦੇ ਹੋਏ ਹੈ।
ਕਰੀਨਾ ਦੇ ਇਸ ਫੋਟੋਸ਼ੂਟ ਨੂੰ ਉਨ੍ਹਾਂ ਦੇ ਫੈਨ ਕਲੱਬ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਫੋਟੋਸ਼ੂਟ ਦੇ ਫੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। 20 ਦਸੰਬਰ ਨੂੰ ਜਨਮੇ ਤੈਮੂਰ ਤੋਂ ਬਾਅਦ ਇਹ ਕਰੀਨਾ ਦਾ ਪਹਿਲਾ ਫੋਟੋਸ਼ੂਟ ਹੈ।
ਦੱਸ ਦਈਏ ਕਿ ਕਰੀਨਾ ਇਨ੍ਹਾਂ ਦਿਨੀਂ ਕਮਬੇਕ ਫਿਲਮ 'ਵੀਰੇ ਦੀ ਵੈਡਿੰਗ' ਦੇ ਲਈ ਦਿੱਲੀ ਪਹੁੰਚੀ ਹੈ। ਇਸ ਫਿਲਮ ਵਿੱਚ ਸੋਨਮ ਅਤੇ ਕਰੀਨਾ ਤੋਂ ਇਲਾਵਾ ਸਵਰਾ ਭਾਸਕਰ , ਸ਼ਿਖਾ ਤਲਸਾਨੀਆ ਅਤੇ ਪਰਮਾਨੈਂਟ ਰੂਮਮੇਟ ਵੈੱਬ ਸੀਰੀਜ਼ ਤੋਂ ਹਿੱਟ ਹੋਏ ਸੁਮਿਤ ਵਿਆਸ ਵੀ ਨਜ਼ਰ ਆਉਣ ਵਾਲੇ ਹਨ।
ਇਸ ਫਿਲਮ ਦੇ ਸੈੱਟ ਤੋਂ ਆਪਣੀ ਦੋਸਤ ਅਤੇ ਕੋ-ਸਟਾਰ ਸੋਨਮ ਕਪੂਰ ਦੇ ਨਾਲ ਇਸ ਫਿਲਮ ਦੇ ਸੈੱਟ ਤੋਂ ਇੱਕ ਫੋਟੋ ਸ਼ੇਅਰ ਕੀਤੀ ਹੈ।