ਟਾਮ ਅਲਟਰ ਦੇ ਦੇਹਾਂਤ 'ਤੇ ਅਰਜੁਨ ਕਪੂਰ ਨੂੰ ਆਈ 'ਜੁਬਾਨ ਸੰਭਾਲ ਕੇ . . . ਦੀ ਯਾਦ

ਖਾਸ ਖ਼ਬਰਾਂ

ਮੁੰਬਈ— ਮਸ਼ਹੂਰ ਅਦਾਕਾਰ, ਲੇਖਕ ਅਤੇ ਪਦਮਸ਼੍ਰੀ ਟਾਮ ਅਲਟਰ ਦਾ 67 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਹ ਸਟੇਜ ਫੋਰ ਸਕਿਨ ਕੈਂਸਰ ਨਾਲ ਕਾਫੀ ਦਿਨ ਤੋਂ ਜੂਝ ਰਹੇ ਸਨ। ਆਲਟਰ ਨੇ 300 ਤੋਂ ਵੱਧ ਮੂਵੀ ‘ਚ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸ਼ੋਅ ‘ਚ ਵੀ ਕੰਮ ਕੀਤਾ ਸੀ, ਜਿਨ੍ਹਾਂ ‘ਚ ਕਾਫੀ ਪ੍ਰਸਿੱਧ ਸ਼ੋਅ ਗੈਂਗਸਟਰ ਕੇਸ਼ਵ ਕਾਲਸੀ ਅਹਿਮ ਹੈ। 80 ਅਤੇ 90 ਦੇ ਦਹਾਕੇ ‘ਚ ਉਹ ਖੇਡ ਪੱਤਰਕਾਰ ਵੀ ਰਹੇ। ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ, ”ਦੁੱਖ ਦੇ ਨਾਲ ਅਸੀਂ ਅਦਾਕਾਰ, ਲੇਖਕ, ਨਿਰਦੇਸ਼ਨ, ਪਦਮਸ਼੍ਰੀ ਟਾਮ ਅਲਟਰ ਦੇ ਦੇਹਾਂਤ ਦਾ ਐਲਾਨ ਕਰਦੇ ਹਨ। 

ਟਾਮ ਸ਼ੁੱਕਰਵਾਰ ਰਾਤ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ‘ਚ ਦੁਨੀਆ ਤੋਂ ਵਿਦਾ ਹੋ ਗਏ।”1950 ਚ ਮਸੂਰੀ ‘ਚ ਜਨਮੇ ਅਲਟਰ ਭਾਰਚ ‘ਚ ਤੀਜੀ ਪੀੜ੍ਹੀ ਦੇ ਅਮਰੀਕੀ ਸਨ। ਉਨ੍ਹਾਂ ਨੇ ਵੂਡਸਟਾਕ ਸਕੂਲ ‘ਚ ਸ਼ੁਰੂਆਤੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਥੋੜ੍ਹੇ ਦਿਨ੍ਹਾਂ ਲਈ ਯੇਲ ਯੂਨੀਵਰਸਿਟੀ ਗਏ ਅਤੇ 80 ਦੇ ਸ਼ੁਰੂਆਤੀ ਦਹਾਕੇ ‘ਚ ਭਾਰਤ ਵਾਪਸ ਆਏ।