ਥਾਣਾ ਚੋਹਲਾ ਸਾਹਿਬ ਦੇ ਪਿੰਡ ਰਾਣੀਵਲਾਂ 'ਚ ਦੇ ਰਾਤ ਚੋਰੀ ਕਰਨ ਲਈ ਚੋਰ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਉਸ ਵਲੋਂ ਗਲਤ ਤਾਰ ਕੱਟੇ ਜਾਣ ਕਾਰਨ ਉਸ ਨੂੰ ਜ਼ਬਰਦਸਤ ਕਰੰਟ ਲੱਗਾ।
ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਜੇ ਹੋ ਨਹੀਂ ਸਕੀ ਹੈ ਕਿਉਂਕਿ ਲਾਸ਼ ਹਾਲੇ ਵੀ ਮੋਬਾਇਲ ਟਾਵਰ 'ਤੇ ਲਟਕੀ ਹੋਈ ਹੈ।
ਇਸ ਸਾਰੀ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਤਕਨੀਕੀ ਖਰਾਬੀ ਦੀ ਚੈਕਿੰਗ ਕਰਨ ਗਏ ਕਰਮਚਾਰੀ ਸੁਖਬੀਰ ਸਿੰਘ ਅਤੇ ਚੌਕੀਦਾਰ ਧਰਮ ਸਿੰਘ ਨੇ ਚੋਰ ਦੀ ਲਟਕਦੀ ਹੋਈ ਲਾਸ਼ ਵੇਖੀ। ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।