ਟੇਰਰ ਫੰਡਿੰਗ ਮਾਮਲਾ : ਦਿੱਲੀ - ਸ਼੍ਰੀਨਗਰ ਵਿੱਚ 16 ਜਗ੍ਹਾ ਤੇ NIA ਦੇ ਛਾਪੇ

ਖਾਸ ਖ਼ਬਰਾਂ

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ ਨੇ ਹਵਾਲਾ ਕਾਰੋਬਾਰ, ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਦੇ ਵਿਤ ਪੋਸ਼ਣ 'ਚ ਕਥਿਤ ਤੌਰ 'ਤੇ ਸ਼ਾਮਿਲ ਕਾਰੋਬਾਰੀਆਂ ਦੇ ਕਸ਼ਮੀਰ ਅਤੇ ਦਿੱਲੀ 'ਚ 16 ਠਿਕਾਣਿਆਂ ਦੀ ਅੱਜ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਐੈੱਨ. ਆਈ. ਏ. ਦੇ ਅਧਿਕਾਰੀਆਂ ਨੇ ਅੱਜ ਸਵੇਰੇ ਸ਼੍ਰੀਨਗਰ ਅਤੇ ਉੱਤਰੀ ਕਸ਼ਮੀਰ 'ਚ ਵੱਖਰੇ ਹਿੱਸਿਆਂ ਦੇ ਠਿਕਾਣਿਆਂ 'ਤੇ ਛਾਪੇ ਮਾਰੇ ਅਤੇ ਸ਼ੱਕੀ ਸਥਾਨਾਂ 'ਤੇ ਵਿਆਪਕ ਸਰਚ ਅਭਿਆਨ ਚਲਾਇਆ ਗਿਆ। 

ਐੈੱਨ. ਆਈ. ਏ. ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਅਤੇ ਛਾਪੇਮਾਰੀ 30 ਮਈ ਨੂੰ ਦਰਜ ਮਾਮਲੇ ਦੀ ਜਾਂਚ ਦਾ ਹਿੱਸਾ ਹੈ, ਜਿਸ 'ਚ ਪਾਕਿਸਤਾਨ ਸਥਿਤ 'ਚ ਜਮਾਤ-ਉਦ-ਦਾਅਵਾ ਅਤੇ ਪ੍ਰਤੀਬੰਧਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨੇਤਾ ਹਾਫਿਜ ਸਈਦ ਬਤੌਰ ਦੋਸ਼ੀ ਨਾਮਜ਼ਦ ਹਨ। ਐੈੱਨ. ਆਈ. ਏ. ਨੇ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਕਰਨ ਲਈ ਅੱਤਵਾਦੀ ਅਤੇ ਸਬਸਕਰਿਊਜ਼ ਗਤੀਵਿਧੀਆਂ ਨੂੰ ਕਥਿਤ ਤੌਰ 'ਤੇ ਵਿਤ ਪੋਸ਼ਣ ਦੇ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।