ਤੇਜ਼ ਰਫ਼ਤਾਰ ਟਰੱਕ ਨੇ ਹੋਮ ਗਾਰਡ ਦੀ ਲਈ ਜਾਨ

ਖਾਸ ਖ਼ਬਰਾਂ

ਤੇਜ਼ ਰਫਤਾਰ ਕਰਕੇ ਪੰਜਾਬ ਭਰ ਵਿੱਚ ਰੋਜ਼ਾਨਾ ਦੁਰਘਟਨਾਵਾਂ ਦੇਖਣ ਨੂੰ ਮਿਲ ਰਹੀ ਹਨ ਅਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਉੱਤੇ ਇੱਕ ਟਰੱਕ ਨੇ ਪੰਜਾਬ ਪੁਲਿਸ ਦੇ ਹੋਮ ਗਾਰਡ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।


ਮਿਲੀ ਜਾਣਕਾਰੀ ਅਨੁਸਾਰ ਰਾਮ ਸਿੰਘ ਖਾਣਾ ਖਾਣ ਲਈ ਥਾਨਾ ਵਲੋਂ ਜਾ ਰਿਹਾ ਸੀ ਜਿਸ ਨੂੰ ਅਨਾਜ ਮੰਡੀ ਦੇ ਮੋੜ ਉੱਤੇ ਇੱਕ ਤੇਜ ਰਫ਼ਤਾਰ ਟਰੱਕ ਨੇ ਉਸਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜੋ ਕਿ ਮੌਕੇ 'ਤੇ ਹੀ ਦਮ ਤੋੜ ਗਿਆ। ਪ੍ਰਤਖਦਰਸ਼ੀ ਦੇ ਅਨੁਸਾਰ ਡਰਾਇਵਰ ਦੁਰਘਟਨਾ ਨੂੰ ਅੰਜਾਮ ਦੇਕੇ ਭੱਜਣ ਲਗਾ ਸੀ ਕਿ ਉਨ੍ਹਾਂਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।



ਉਥੇ ਹੀ ਪੁਲਿਸ ਨੇ ਮਾਮਲੇ ਨੂੰ ਦਰਜ ਕਰ ਲਿਆ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਮ ਸਿੰਘ ਉਨ੍ਹਾਂ ਦਾ ਮੁਲਾਜਿਮ ਖਾਣਾ ਖਾਣ ਲਈ ਗਿਆ ਸੀ।

 

 ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਕਿ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ ਜਿਸ 'ਚ ਉਸਦੀ ਮੌਤ ਹੋ ਗਈ। ਟਰੱਕ ਡਰਾਇਵਰ ਨੂੰ ਫੜ ਲਿਆ ਗਿਆ ਹੈ, ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।