ਚੰਡੀਗੜ: ਪੰਜਾਬ ਵਿੱਚ ਠੰਡ ਕਹਿਰ ਢਾਹ ਰਿਹਾ ਹੈ। ਸੂਬੇ ਵਿੱਚ ਤਾਪਮਾਨ ਹੋਰ ਡਿੱਗ ਗਿਆ ਹੈ। ਲੋਕਾਂ ਨੂੰ ਪਹਾੜਾਂ ਵਰਗਾ ਅਹਿਸਾਸ ਹੋ ਰਿਹਾ ਹੈ ਅਤੇ ਤਾਪਮਾਨ ਘੱਟਦਾ ਜਾ ਰਿਹਾ ਹੈ। ਬਠਿੰਡਾ 'ਚ ਤਾਪਮਾਨ ਡਿੱਗਕੇ 3.8 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਅੰਮ੍ਰਿਤਸਰ ਵਿੱਚ ਵੀ ਤਾਪਮਾਨ ਕਾਫ਼ੀ ਡਿੱਗ ਗਿਆ ਹੈ। ਚੰਡੀਗੜ੍ਹ ਵਿੱਚ ਵੀ ਠੰਡ ਨੇ ਰਵੱਈਆ ਸਖਤ ਕਰ ਲਿਆ ਹੈ।