ਟੀ - 20 'ਚ ਭਾਰਤ ਦੀ ਹਾਰ ਤੋਂ ਬਾਅਦ ਆਸਟਰੇਲੀਅਨ ਟੀਮ ਦੀ ਬੱਸ 'ਤੇ ਹਮਲਾ , ਦੋ ਗ੍ਰਿਫਤਾਰ

ਖਾਸ ਖ਼ਬਰਾਂ

ਭਾਰਤ ਅਤੇ ਆਸਟਰੇਲੀਆ ਦੇ ਵਿੱਚ ਗੁਹਾਟੀ ਵਿੱਚ ਖੇਡੇ ਗਏ ਟੀ - 20 ਵਿੱਚ ਟੀਮ ਇੰਡੀਆ ਨੂੰ 8 ਵਿਕੇਟ ਨਾਲ ਮਿਲੀ ਕਰਾਰੀ ਹਾਰ ਦੇ ਬਾਅਦ ਖੇਡ ਦੇ ਮੈਦਾਨ ਤੋਂ ਹੋਟਲ ਪਰਤ ਰਹੀ ਆਸਟਰੇਲੀਆਈ ਟੀਮ ਦੀ ਬੱਸ ਉੱਤੇ ਪੱਥਰ ਨਾਲ ਹਮਲਾ ਕੀਤਾ ਗਿਆ। ਹਾਲਾਂਕਿ, ਇਸ ਹਮਲੇ ਵਿੱਚ ਕੋਈ ਜਖ਼ਮੀ ਨਹੀਂ ਹੋਇਆ।

ਕ੍ਰਿਕਟ ਆਸਟਰੇਲੀਆ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਜਦੋਂ ਵਾਪਸ ਪਰਤ ਰਹੀ ਸੀ, ਉਸ ਦੌਰਾਨ ਬੱਸ ਦੇ ਸੱਜੇ ਪਾਸੇ ਹਮਲਾ ਕੀਤਾ ਗਿਆ। ਸ਼ੁਕਰ ਇਸ ਗੱਲ ਦਾ ਹੈ ਕਿ ਉਸ ਸਾਈਡ ਕੋਈ ਨਹੀਂ ਬੈਠਾ ਸੀ। ਆਸਟਰੇਲੀਆਈ ਓਪਨਰ ਐਰੋਨ ਫਿੰਚ ਨੇ ਟਵਿਟਰ ਉੱਤੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ।