ਟੀਚਰਜ਼ ਲਈ ਮਿਸਾਲ ਬਣੀ ਇਹ ਔਰਤ, ਗਹਿਣੇ ਵੇਚ ਕੇ ਸੁਧਾਰਿਆ ਵਿਦਿਆਰਥੀਆਂ ਦਾ ਭਵਿੱਖ

ਨਵੀਂ ਦਿੱਲੀ : ਇੱਕ ਮਹਿਲਾ ਅਧਿਆਪਕ ਨੇ ਅਜਿਹੀ ਮਿਸ਼ਾਲ ਪੇਸ਼ ਕੀਤੀ ਹੈ, ਜੋ ਕਿ ਸਾਰੇ ਅਧਿਆਪਕਾਂ ਲਈ ਵੀ ਇੱਕ ਮਿਸਾਲ ਬਣ ਗਈ ਹੈ। ਇਸ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇਣ ਲਈ ਆਪਣੇ ਗਹਿਣੇ ਤੱਕ ਵੇਚ ਦਿੱਤੇ। 



ਤਾਮਿਲਨਾਡੂ ਦੀ ਇਸ ਅਧਿਆਪਕ ਦੇ ਸੁਪਨੇ ਉਸਦੀਆਂ ਜ਼ਰੂਰਤਾਂ ਤੋਂ ਵੱਡੇ ਹਨ। ਉਸਦਾ ਸੁਪਨਾ ਹੈ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਦੇਣਾ ਅਤੇ ਉਨ੍ਹਾਂ ਨੂੰ ਕਾਮਯਾਬੀ ਦੀ ਮੰਜ਼ਿਲ 'ਤੇ ਪੰਹੁਚਾਉਣਾ। ਅਜਿਹਾ ਕਰਨ ਲਈ ਇਸ ਮਹਿਲਾ ਅਧਿਆਪਕ ਦਾ ਜਨੂੰਨ ਅਸਲ ਵਿੱਚ ਇੱਕ ਮਿਸਾਲ ਹੈ।



ਤਾਮਿਲਨਾਡੂ ਦੇ ਵਿੱਲੁਪੁਰਮ ਦੀ ਰਹਿਣ ਵਾਲੀ ਅੰਨਪੂਰਣਾ ਮੋਹਨ ਇੱਕ ਮੁੱਢਲੀ ਪਾਠਸ਼ਾਲਾ ਵਿੱਚ ਅਧਿਆਪਕ ਹੈ। ਇੱਥੇ ਉਥੇ ਦੇ ਸਕੂਲ ਵਿੱਚ ਇੰਗਲਿਸ਼ ਪੜ੍ਹਾਉਂਦੀ ਹੈ। ਵਰਤਮਾਨ ਸਮੇਂ ਸਕੂਲ ਦੀ ਸਿੱਖਿਆ ਦੇ ਤੌਰ - ਤਰੀਕਿਆਂ ਨਾਲ ਉਨ੍ਹਾਂ ਨੂੰ ਕਾਫ਼ੀ ਦੁੱਖ ਪਹੁੰਚਦਾ ਸੀ। ਸਕੂਲ ਵਿੱਚ ਪੁਰਾਣੇ ਜ਼ਮਾਨੇ ਦੀ ਸਿੱਖਿਆ ਪ੍ਰਣਾਲੀ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਸੀ।



ਇੰਝ ਜਾਗੀ ਕੁਝ ਕਰਨ ਦੀ ਇੱਛਾ...


ਅੰਨਪੂਰਣਾ ਦੱਸਦੀ ਹੈ ਕਿ ਮੈਂ ਵੇਖਦੀ ਸੀ ਕਿ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਾਨਵੈਂਟ ਸਕੂਲਾਂ ਦਾ ਸਹਾਰਾ ਲੈਂਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਕਾਨਵੈਂਟ ਸਕੂਲਾਂ ਵਿੱਚ ਸਿੱਖਿਆ ਦਾ ਤੌਰ - ਤਰੀਕਾ ਮਾਰਡਨ ਜ਼ਮਾਨੇ ਦਾ ਹੈ। 



ਇਸ ਸੋਚ ਦੇ ਕਾਰਨ ਹੀ ਦਿਨ ਨਿੱਤ ਬੱਚਿਆਂ ਦੀ ਗਿਣਤੀ ਮੁਢਲੇ ਸਕੂਲਾਂ ਵਿੱਚ ਘੱਟ ਹੋ ਰਹੀ ਹੈ। ਇਸਦੇ ਬਾਅਦ ਮੈਂ ਵੀ ਸਕੂਲ ਵਿੱਚ ਸਿੱਖਿਆ ਦਾ ਪੱਧਰ ਡਿਵੈਲਪ ਕਰਨ ਦੇ ਬਾਰੇ ਵਿੱਚ ਸੋਚਿਆ।