ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ, 2 ਮੋਟਰਸਾਈਕਲ ਕੀਤੇ ਜ਼ਬਤ

ਖਾਸ ਖ਼ਬਰਾਂ

ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਐੱਸ. ਆਈ. ਗੁਲਜ਼ਾਰ ਸਿੰਘ ਨੇ ਤਰਨਤਾਰਨ ਰੋਡ ਉਪਰ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਮੋਟਰਸਾਈਕਲ ਚਾਲਕਾਂ ਦੇ ਚਲਾਨ ਕੱਟੇ ਅਤੇ 2 ਮੋਟਰਸਾਈਕਲ ਕਾਗਜ਼ ਨਾ ਹੋਣ ਕਰ ਕੇ ਜ਼ਬਤ ਕਰ ਲਏ ਗਏ।
ਇਸ ਮੌਕੇ ਐੱਸ. ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਪ੍ਰੈਸ਼ਰ ਹਾਰਨਾਂ, ਟ੍ਰਿਪਲ ਸਵਾਰੀ, ਬੁਲੇਟ ਦੇ ਪਟਾਕੇ ਮਾਰਨ, ਡਰਾਈਵਿੰਗ ਲਾਇਸੈਂਸ ਨਾ ਹੋਣਾ ਅਤੇ ਕਾਗਜ਼ ਪੂਰੇ ਨਾ ਕਰਨ ਵਾਲੇ ਅਤੇ ਖਾਸ ਕਰ ਕੇ ਸਕੂਲਾਂ-ਕਾਲਜਾਂ ਅੱਗੇ ਗੇੜੀ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।