ਅਗਰਤਲਾ : ਤ੍ਰਿਪੁਰਾ 'ਚ ਭਾਜਪਾ ਪ੍ਰਦੇਸ਼ ਦੇ ਪ੍ਰਧਾਨ ਬਿਪਲਬ ਦੇਬ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਭਾਜਪਾ ਤੇ ਉਸ ਦੀ ਸਹਿਯੋਗੀ ਆਈ.ਪੀ.ਐਫ.ਟੀ. ਦੇ ਨਵੇਂ ਚੁਣੇ ਵਿਧਾਇਕਾਂ ਦੀ ਅੱਜ ਬੈਠਕ ਹੋਈ।
ਜਿਸ ਵਿਚ ਬਿਪਲਬ ਦੇਬ 9 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਤੇ ਜਦਕਿ ਜਿਸ਼ਨੂੰ ਦੇਵ ਬਰਮਨ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।