ਨਵੀਂ ਦਿੱਲੀ, 5 ਅਕਤੂਬਰ : ਤਿਉਹਾਰਾਂ ਦੌਰਾਨ ਤੁਹਾਡੇ ਕੋਲ ਪੈਸਿਆਂ ਦੀ ਕਮੀ ਦੂਰ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਗਾਹਕਾਂ ਲਈ ਇਕ ਖਾਸ ਆਫਰ ਪੇਸ਼ ਕੀਤਾ ਹੈ। ਇਸ ਆਫ਼ਰ ਤਹਿਤ ਤੁਸੀਂ 5 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ। ਲੋਨ ਲਈ ਜ਼ਰੂਰੀ ਦਸਤਾਵੇਜ਼ : ਲੋਨ ਨੂੰ ਲੈਣ ਲਈ ਤੁਹਾਨੂੰ ਬੈਂਕ ਵਲੋਂ ਮੰਗੇ ਗਏ ਦਸਤਾਵੇਜ਼ ਮੁਹੱਈਆਂ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਲੋਨ ਲੈਣ ਲਈ ਤੁਹਾਨੂੰ ਆਪਣੀ ਸੈਲਰੀ ਸਲਿੱਪ ਅਤੇ ਫਾਰਮ 16 ਦਿਖਾਉਣਾ ਹੋਵੇਗਾ।
ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਪਿਛਲੇ ਦੋ ਵਿੱਤ ਸਾਲਾਂ ਦਾ ਆਈ. ਟੀ. ਰਿਟਰਨ ਦਿਖਾਉਣਾ ਹੋਵੇਗਾ। ਇਸ ਲਈ ਬੈਂਕ ਤੁਹਾਡੇ ਤੋਂ ਇਕ ਪਾਸਪੋਰਟ ਫੋਟੋ ਅਤੇ ਇਕ ਰੈਜ਼ੀਡੈਂਸ ਪ੍ਰਮਾਣ ਪੱਤਰ ਲਵੇਗਾ।
ਕਿੰਨੇ ਸਮੇਂ 'ਚ ਚੁਕਾਉਣਾ ਹੋਵੇਗਾ ਲੋਨ : ਆਫਰ ਦੇ ਤਹਿਤ ਘੱਟ ਤੋਂ ਘੱਟ 5000 ਰੁਪਏ ਦਾ ਲੋਨ ਮਿਲ ਸਕਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਨ ਲਈ ਜੋ ਫਾਰਮੂਲਾ ਤੈਅ ਕੀਤਾ ਗਿਆ ਹੈ ਉਹ ਇਹ ਹੈ ਕਿ ਤੁਹਾਡੀ ਕੁੱਲ ਮਾਸਿਕ ਆਮਦਨ ਤੋਂ 4 ਗੁਣਾ ਜਿਞਆਦਾ ਤੁਹਾਨੂੰ ਲੋਨ ਮਿਲ ਸਕੇਗਾ। ਈ.ਐੱਮ.ਈ. ਗੱਲ ਕਰੀਏ ਤਾਂ 12 ਮਹੀਨੇ ਦੇ ਅੰਦਰ ਤੁਹਾਨੂੰ ਕਿਸਤਾਂ 'ਤੇ ਇਹ ਲੋਨ ਚੁਕਾਉਣਾ ਹੋਵੇਗਾ। ਬੈਂਕ ਪ੍ਰਤੀ ਅਰਜ਼ੀ ਲਈ 100 ਰੁਪਏ ਪ੍ਰਤੀ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਲਵੇਗਾ। (ਪੀ.ਟੀ.ਆਈ.)