Twitter Liteਹੋਇਆ 24 ਦੇਸ਼ਾਂ 'ਚ ਉਪਲੱਬਧ , 2G, 3G ਨੈੱਟਵਰਕ ਤੇ ਵੀ ਚੱਲੇਗਾ ਫ਼ਾਸਟ

ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਨੇ ਆਪਣੇ ਯੂਜ਼ਰਸ ਲਈ ਡਾਟਾ-ਫ੍ਰੈਂਡਲੀ 'ਲਾਈਟ' ਐਂਡਰਾਇਡ ਵਰਜਨ ਜਾਰੀ ਕੀਤਾ ਹੈ। ਕੰਪਨੀ ਨੇ ਆਪਣੇ ਇਸ ਲਾਈਟ ਵਰਜਨ ਨੂੰ ਏਸ਼ੀਆ, ਅਫਰੀਕਾ, ਯੂਰਪ, ਮੱਧ-ਪੂਰਵ ਅੇਤ ਲੈਟਨ ਅਮਰੀਕਾ ਦੇ 24 ਦੇਸ਼ਾਂ 'ਚ ਉਪਲੱਬਧ ਕਰਵਾ ਦਿੱਤਾ ਹੈ। 

ਦੱਸ ਦਈਏ ਕਿ 'ਫੇਸਬੁੱਕ ਲਾਈਟ' ਦੀ ਤਰ੍ਹਾਂ ਇਹ ਸਿਰਫ ਫੋਟੋਜ਼ ਜਾਂ ਵੀਡੀਓ ਦੇਖਣ ਵਾਲੇ ਯੂਜ਼ਰਸ ਨੂੰ ਡਾਊਨਲੋਡ ਕਰਨ ਲਈ ਡਾਟਾ ਸੇਵਰ ਮੋਡ ਦੀ ਪੇਸ਼ਕਸ਼ ਕਰਦਾ ਹੈ। ਟਵਿਟਰ ਦੇ ਪ੍ਰੋਡਕਟ ਮੈਨੇਜਰ Jesar Shah ਨੇ ਕਿਹਾ ਕਿ ਜਦੋਂ ਤੋਂ ਅਸੀਂ ਲਾਈਟ ਵਰਜਨ ਪੇਸ਼ ਕੀਤਾ ਹੈ ਉਦੋਂ ਤੋਂ ਟਵਿਟਰ 'ਤੇ ਕਈ ਪੋਸਟਾਂ 'ਚ ਵਾਧਾ ਦੇਖਿਆ ਹੈ। ਉਦਾਹਰਣ ਲਈ, ਟਵਿਟਰ ਲਾਈਟ ਤੋਂ ਭੇਜੇ ਗਏ ਟਵੀਟਸ 50 ਫੀਸਦੀ ਤੋਂ ਜ਼ਿਆਦਾ ਵੱਧ ਗਏ ਹਨ।

ਸਤੰਬਰ 'ਚ ਟਵਿਟਰ ਨੇ ਇਸ ਨੂੰ ਫਿਲੀਪੀਂਸ 'ਚ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਕਰਵਾਇਆ ਸੀ। ਆਨ-ਦਿ-ਗ੍ਰਾਊਂਡ ਯੂਜ਼ਰਰ ਰਿਸਰਚ ਅਤੇ ਪਲੇਅ ਸਟੋਰ ਰੀਵਿਊਜ਼ ਆਦਿ ਰਾਹੀਂ ਸਾਨੂੰ ਬਹੁਤ ਜ਼ਿਆਦਾ ਮੂਲਵਾਨ ਫੀਡਬੈਕ ਮਿਲਿਆ ਹੈ, ਇਨ੍ਹਾਂ ਹਾਂ-ਪੱਖੀ ਨਤੀਜਿਆਂ ਦੇ ਆਧਾਰ 'ਤੇ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਲਿਆਉਣ ਦਾ ਫੈਸਲਾ ਕੀਤਾ ਹੈ।