UP ਸਕੂਲ 'ਚ ਬਿਸਕੁਟ ਖਾਣ ਨਾਲ 100 ਬੱਚੇ ਬਿਮਾਰ, 45 ਗੰਭੀਰ

ਖਾਸ ਖ਼ਬਰਾਂ

ਉੱਤਰ ਪ੍ਰਦੇਸ਼ ਦੇ ਭਦੋਹੀ ਜਿਲ੍ਹੇ ਦੇ ਇੱਕ ਸਕੂਲ ਵਿੱਚ ਬਿਸਕੁਟ ਖਾਣ ਦੀ ਵਜ੍ਹਾ ਨਾਲ 100 ਤੋਂ ਜ਼ਿਆਦਾ ਬੱਚੇ ਬਿਮਾਰ ਹੋ ਗਏ ਹਨ। ਗੰਭੀਰ ਬਿਮਾਰ ਬੱਚੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਉਥੇ ਹੀ ਬਾਕੀ ਬੱਚਿਆਂ ਨੂੰ ਨਿਗਰਾਨੀ ਵਿੱਚ ਲਿਆ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਜਿਲ੍ਹੇ ਦੇ ਰਾਇਆ ਖੇਤਰ ਦੇ ਦੀਨਦਿਆਲ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਸ਼ਾਮ ਕਰੀਬ 6 ਵਜੇ ਬੱਚਿਆਂ ਨੂੰ ਬਿਸਕੁਟ ਖਾਣ ਦਿੱਤੇ ਗਏ ਸਨ। ਜਿਵੇਂ ਹੀ ਬੱਚਿਆਂ ਨੇ ਬਿਸਕੁਟ ਖਾਧੇ ਉਨ੍ਹਾਂ ਨੂੰ ਫੂਡ ਪਾਇਜਨਿੰਗ ਦੀ ਸ਼ਿਕਾਇਤ ਹੋਣ ਲੱਗੀ। 

ਬੱਚਿਆਂ ਨੂੰ ਇਸ ਦੌਰਾਨ ਉਲਟੀ ਅਤੇ ਢਿੱਡ ਦਰਦ ਵਰਗੀ ਸਮੱਸਿਆਵਾਂ ਹੋਣ ਲੱਗੀਆਂ। ਬੱਚਿਆਂ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਜਾਇਆ ਗਿਆ ਜਿੱਥੇ ਗੰਭੀਰ ਹਾਲਤ ਵਾਲੇ 45 ਬੱਚਿਆਂ ਨੂੰ ਭਰਤੀ ਕਰ ਲਿਆ ਗਿਆ ਹੈ। ਉਥੇ ਹੀ ਬਾਕੀ 55 ਬੱਚਿਆਂ ਨੂੰ ਡਾਕਟਰਸ ਨੇ ਅੰਡਰ ਨਿਗਰਾਨੀ ਵਿੱਚ ਲਿਆ ਹੈ।

ਸਾਰੇ ਬੱਚਿਆਂ ਦੀ ਉਮਰ 10 ਤੋਂ 14 ਸਾਲ ਦੇ ਵਿੱਚ ਹੈ। ਜਿਲ੍ਹਾਂ ਮੈਜਿਸਟਰੇਟ ਵਿਸ਼ਾਕ ਜੀ ਨੇ ਕਿਹਾ, ਇਹ ਸਕੂਲ ਸ਼ੋਸਲ ਵੇਲਫੇਅਰ ਡਿਪਾਰਟਮੈਂਟ ਦੇ ਦੁਆਰਾ ਚਲਾਇਆ ਜਾਂਦਾ ਹੈ, ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। 

ਜਾਣਕਾਰੀ ਦੇ ਅਨੁਸਾਰ ਸਕੂਲ ਵਿੱਚ ਰੋਜ ਸ਼ਾਮ ਨੂੰ ਬੱਚਿਆਂ ਨੂੰ ਖਾਣ ਦੇ ਲਈ ਬਿਸਕੁਟ ਦਿੱਤੇ ਜਾਂਦੇ ਸਨ। ਅੱਜ ਸ਼ਾਮ ਜਿਵੇਂ ਹੀ ਸਾਰਿਆ ਨੇ ਬਿਸਕੁਟ ਖਾਧੇ ਹਾਲਤ ਵਿਗੜਨ ਲੱਗੀ।