ਨਵੀਂ ਦਿੱਲੀ: ਪੱਤਰਕਾਰੀ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਨਾਮੀ ਰਾਮਨਾਥ ਗੋਇੰਕਾ ਪੁਰਸਕਾਰ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦੇਸ਼ ਦੇ 26 ਪੱਤਰਕਾਰਾਂ ਨੂੰ ਪ੍ਰਦਾਨ ਕੀਤਾ। ਇਸ ਸਾਲ ਪੁਰਸਕਾਰ ਦੇ 12ਵੇਂ ਸਮਾਗਮ ਵਿੱਚ ਪ੍ਰਿੰਟ ਅਤੇ ਬ੍ਰੌਡਕਾਸਟ ਸਮੇਤ 25 ਵਰਗਾਂ ਵਿੱਚ ਸਾਲ 2016 ‘ਚ ਅਹਿਮ ਯੋਗਦਾਨ ਦੇਣ ਦੇ ਲਈ 26 ਪੱਤਰਕਾਰਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਐਨ. ਸ਼੍ਰੀਕ੍ਰਿਸ਼ਨਨ, ਐੱਚ.ਡੀ.ਐੱਫ.ਸੀ. ਲਿਮਟਿਡ ਦੇ ਚੇਅਰਮੈਨ ਦੀਪਕ ਪਾਰੇਖ, ਸਾਬਕਾ ਮੁੱਖ ਚੋਣ ਕਮੀਸ਼ਨਰ ਐੱਸ.ਵਾਈ. ਕੁਰੈਸ਼ੀ ਅਤੇ ਸੀਨੀਅਰ ਪੱਤਰਕਾਰ ਪਾਮੇਲਾ ਫਿਲੀਪੋਸ ਦੀ ਜਿਊਰੀ ਨੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਈਆਂ 800 ਅਰਜ਼ੀਆਂ ਵਿੱਚੋਂ 26 ਜੇਤੂਆਂ ਦੀ ਚੋਣ ਕੀਤੀ ਸੀ।
ਘਟਨਾ ਵਾਲੀ ਥਾਂ ਤੋਂ ਰਿਪੋਰਟਿੰਗ ਲਈ ਸ਼ੁਭਜੀਤ ਰਾਇ ਨੂੰ, ਖੋਜੀ ਪੱਤਰਕਾਰੀ ਦੇ ਲਈ ਐਕਸਪ੍ਰੈਸ ਦੇ ਹੀ ਰਿਤੂ ਸਰੀਨ, ਪੀ.ਵੀ. ਅਈਅਰ ਅਤੇ ਜੌਇ ਮਜ਼ੂਮਦਾਰ ਨੂੰ ਅਤੇ ਖੇਡ ਪੱਤਰਕਾਰੀ ਲਈ ਆਊਟਲੁੱਕ ਦੇ ਕੈਸਰ ਮੁਹੰਮਦ ਅਲੀ ਨੂੰ ਇਹ ਪੁਰਸਕਾਰ ਦਿੱਤਾ ਗਿਆ।