ਬਹੁ ਚਰਚਿਤ ਹਾਈ ਪ੍ਰੋਫਾਈਲ ਵਰਣਿਕਾ ਛੇੜਛਾੜ ਮਾਮਲੇ ‘ਚ ਨਵੇਂ ਵੱਡੇ ਖੁਲਾਸੇ ਹੋਏ ਹਨ। ਸੋਮਾਵਾਰ ਨੂੰ ਪੀੜਿਤ ਦੇ ਬਚਾਅ ਧਿਰ ਨੇ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ, ਜਿਸ ‘ਚ 200 ਤੋਂ ਵੱਧ ਸਵਾਲ ਪੁੱਛੇ। ਜਿਥੇ ਨਵਾਂ ਮੋੜ ਇਹ ਸਾਹਮਣੇ ਹੈ ਕਿ ਘਟਨਾ ਵਾਲੇ ਦਿਨ ਪੀੜਿਤ ਦੀ ਮੋਬਾਈਲ ਲੋਕੇਸ਼ਨ ਜੋ ਸਾਹਮਣੇ ਆਈ ਹੈ ਉਹ ਵਰਣਿਕਾ ਨੇ ਲੁਕਾਈ ਸੀ।
ਪੀੜਿਤਾਂ ਦੀ ਮੋਬਾਇਲ ਲੋਕੇਸ਼ਨ ਪੰਜਾਬ ਦੀ ਮਿਲੀ ਹੈ। ਚਾਰ ਅਗਸਤ ਦੀ ਰਾਤ ਚਮਕੌਰ ਸਾਹਿਬ ‘ਚ ਸੀ, ਵਰਣਿਕਾ ਸੈਕਟਰ-26 ਥਾਣੇ ‘ਚ ਮਾਮਲਾ ਦਰਜ ਕਰਵਾਉਣ ਸਮੇਂ ਪੀੜਿਤ ਨੇ ਸੋਮਵਾਰ ਨੂੰ ਕਬੂਲ ਕੀਤਾ ਸੀ ਕਿ ਉਸ ਨਾਲ ਉਸਦੇ ਪਿਤਾ ਦੇ ਨਾਲ ਵਕੀਲ ਵੀ ਮੌਜੂਦ ਸੀ। ਪਰ ਪਹਿਲਾਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਸੀ। ਸੋਮਵਾਰ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ। ਜਿਸ ‘ਚ 200 ਤੋਂ ਵੱਧ ਸਵਾਲ ਪੁੱਛੇ ਪਰ ਇਹ ਅਧੂ੍ਰਾ ਰਿਹਾ ਗਿਆ ਤੇ ਅੱਜ ਮੰਗਲਵਾਰ ਨੂੰ ਕ੍ਰਾਸ ਐਜ਼ਾਮੀਨੇਸ਼ਨ ਹੋਵੇਗਾ।
ਪਹਿਲਾ ਦੀ ਖ਼ਬਰ: ਬਹੁ ਚਰਚਿਤ ਹਾਈ ਪ੍ਰੋਫਾਈਲ ਵਰਣਿਕਾ ਛੇੜਛਾੜ ਮਾਮਲੇ ‘ਚ ਮੁਲਜ਼ਮ ਅਸ਼ੀਸ਼ ਜਿਹੜਾ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਉਸ ਨੂੰ ਮੰਗਲਵਾਰ ਜ਼ਿਲਾ ਅਦਾਲਤ ਨੇ ਲਾਅ ਦੀ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ।
ਅਸ਼ੀਸ਼ ਨੇ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ‘ਚ ਕਿਹਾ ਗਿਆ ਸੀ ਕਿ ਉਸ ਦਾ ਹਿਸਾਰ ‘ਚ ਐੱਲ. ਐੈੱਲ. ਬੀ. ਦੇ ਪੰਜਵੇਂ ਸਮੈਸਟਰ ਦਾ 6 ਤੇ 15 ਦਸੰਬਰ ਨੂੰ ਪੇਪਰ ਹੈ, ਜੋ ਦੇਣ ਲਈ ਇਜਾਜ਼ਤ ਦਿੱਤੀ ਜਾਏ। ਅਦਾਲਤ ਨੇ ਉਸ ਪਟੀਸ਼ਨ ‘ਤੇ ਕਾਰਵਾਈ ਕੀਤੀ। ਅਸ਼ੀਸ਼ ਦੀ ਪਟੀਸ਼ਨ ਜਿਸ ‘ਚ ਆਖਿਆ ਗਿਆ ਸੀ ਕਿ ਉਸ ਨੂੰ ਲਾਅ ਦੀ ਪ੍ਰੀਖਿਆ ਦੇਣ ਦੀ ਇਜਾਜਤ ਮਿਲੇ ਉਸ ਪਟੀਸ਼ਨ ‘ਤੇ ਅਦਾਲਤ ਨੇ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਉਸ ਨੂੰ ਮਨਜ਼ੂਰ ਕਰ ਲਿਆ।
ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਆਸ਼ੀਸ਼ ਨੂੰ ਪੁਲਿਸ ਕਸਟਡੀ ‘ਚ ਹਿਸਾਰ ਲੈ ਕੇ ਜਾਣ, ਪੇਪਰ ਦੌਰਾਨ ਉਸ ‘ਤੇ ਸਖਤ ਸੁਰੱਖਿਆ ਰੱਖਣ ਤੇ ਪੇਪਰ ਮਗਰੋਂ ਵਾਪਸ ਲਿਆਉਣ ਲਈ ਕਿਹਾ ਹੈ। ਦੱਸ ਦਈਏ ਕਿ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ।
ਜ਼ਿਕਯੋਗ ਹੈ ਕਿ ਵਿਕਾਸ ਬਰਾਲਾ ਅਤੇ ਅਸ਼ੀਸ਼ ‘ਤੇ ਆਈ.ਪੀ.ਸੀ. ਦੀ ਧਾਰਾ 354ਡੀ, 341, 365 ਅਤੇ 511 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਹੁਣ ਇਨ੍ਹਾਂ ਧਾਰਾਵਾਂ ਤਹਿਤ ਹੀ ਮੁਲਜ਼ਮਾਂ ਵਿਰੁਧ ਮਾਮਲਾ ਚੱਲ ਰਿਹਾ ਹੈ। ਸੁਣਵਾਈਆਂ ਦੌਰਾਨ ਸ਼ਿਕਾਇਤ ਕਰਤਾ ਵਰਣਿਕਾ ਕੁੰਡੂ ਅਦਾਲਤ ਵਿਚ ਮੌਜੂਦ ਸੀ।
ਪਰ ਦੋਸ਼ ਆਇਦ ਹੋਣ ਸਮੇਂ ਉਹ ਅਦਾਲਤ ਵਿਚ ਨਹੀਂ ਆਈ ਸੀ। ਮਾਮਲੇ ਦੀ ਅਗਲੀ ਸੁਣਵਾਈ ਲਈ 27 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪਿਛਲੇ ਮਹੀਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਨੇ ਵਿਕਾਸ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿਤੀ ਸੀ।