ਵੇਰਕਾ ਪਟਿਆਲਾ ਡੇਅਰੀ ਪਿਛਲੇ ਕਈ ਸਾਲਾਂ ਤੋਂ ਚੰਗੇ ਮੁਨਾਫੇ 'ਚ

ਵੇਰਕਾ ਪਟਿਆਲਾ ਡੇਅਰੀ ਨੇ ਆਪਣਾ 8ਵਾਂ ਆਮ ਇਜਲਾਸ ਵੇਰਕਾ ਕੈਂਪਸ ਵਿਖੇ ਬੁਲਾਇਆ। ਜਿਸ ਦਾ ਉਦਘਾਟਨ ਬੋਰਡ ਆਫ ਡਾਇਰੈਕਟਰਜ, ਵੇਰਕਾ ਪਟਿਆਲਾ ਡੇਅਰੀ ਵੱਲੋਂ ਪਲਾਂਟ ਵਿੱਚ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ । ਆਮ ਇਜਲਾਸ ਵਿੱਚ ਬੋਰਡ ਆਫ ਡਾਇਰੈਕਟਰਜ ਤੋਂ ਇਲਾਵਾ ਪਟਿਆਲਾ ਜਿਲ੍ਹੇ ਦੀਆਂ ਲੱਗਭਗ 200 ਸਹਿਕਾਰੀ ਦੁੱਧ ਸਭਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। 


ਆਮ ਇਜਲਾਸ ਦੇ ਅਗਾਜ਼ ਵਿੱਚ ਸ੍ਰੀ ਐਮ.ਕੇ. ਮਦਾਨ, ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ ਨੇ ਸਲਾਨਾ ਰਿਪੋਰਟ ਵਿਸਥਾਰਪੂਰਵਕ ਪੜ੍ਹ ਕੇ ਸੁਣਾਈ ਅਤੇ ਇਸ ਦੇ ਨਾਲ ਪਿਛਲੇ ਸਾਲ ਦੇ ਲੇਖੇ-ਜੋਖੇ ਤੇ ਵਿਸਥਾਰਪੂਰਵਕ ਚਾਣਨਾ ਪਾਉਂਦੇ ਹੋਏ ਦੱਸਿਆ ਕਿ ਵੇਰਕਾ ਪਟਿਆਲਾ ਡੇਅਰੀ ਪਿਛਲੇ ਕਈ ਸਾਲਾਂ ਤੋਂ ਚੰਗੇ ਮੁਨਾਫੇ ਵਿੱਚ ਚੱਲ ਰਹੀ ਹੈ ਅਤੇ ਇਸ ਸਾਲ ਵੀ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ।



 ਸ੍ਰੀ ਮਦਾਨ ਨੇ ਦੱਸਿਆ ਕਿ ਮਿਤੀ 20.07.2017 ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ, ਆਨੰਦ ਨੇ ਗੁਣਵੱਤਾ ਦੇ ਆਧਾਰ 'ਤੇ ਦੁੱਧ ਉਤਪਾਦਕਾਂ ਤੋਂ ਉਪਭੋਗਤਾਵਾਂ ਤੱਕ ਗੁਣਵੱਤਾ ਅਤੇ ਸਾਫ-ਸੁਥਰੇ ਦੁੱਧ ਅਤੇ ਦੁੱਧ ਪਦਾਰਥ ਪੁਹੰਚਾਉਣ ਲਈ ਸੁਰੂ ਕੀਤੀ ਗਈ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਪੰਜਾਬ ਸੂਬੇ ਵਿੱਚੋਂ ਕੇਵਲ ਚਾਰ ਡੇਅਰੀਆਂ ਨੂੰ ਕੁਆਲਟੀ ਮਾਰਕ ਦੇਣ ਲਈ ਚੁਣਿਆ ਸੀ, ਜਿਨ੍ਹਾਂ ਵਿੱਚੋਂ ਵੇਰਕਾ ਪਟਿਆਲਾ ਡੇਅਰੀ ਵੀ ਇੱਕ ਹੈ। 


ਇਹ ਕੁਆਲਟੀ ਮਾਰਕ ਸਰਟੀਫਿਕੇਟ ਸ੍ਰੀ ਰਾਧਾ ਮੋਹਨ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਭਾਰਤ ਸਰਕਾਰ, ਵੱਲੋਂ ਨਵੀ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਸ੍ਰੀ ਐਮ.ਕੇ ਮਦਾਨ ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ ਨੂੰ ਪ੍ਰਦਾਨ ਕੀਤਾ ਗਿਆ।


  

ਅੱਜ ਦੇ ਪ੍ਰੋਗਰਾਮ ਵਿਚ ਉਨ੍ਹਾਂ ਸੋਸਾਇਟੀ ਨੂੰ ਇਨਾਮ ਵੀ ਦਿੱਤੇ ਗਏ ਜਿਨ੍ਹਾਂ ਨੇ ਪੂਰਾ ਸਾਲ ਵਧੀਆ ਕੰਮ ਕੀਤਾ ਡਾਇਰੈਕਟਰ ਦੇ ਅਨੁਸਾਰ ਇਨ੍ਹਾਂ ਨਾਲ ਹੋਰ ਵੀ ਲੋਕ ਉਤਸ਼ਾਹਿਤ ਹੁੰਦੇ ਹਨ।