ਟੀਵੀ ਦੇ ਮਸ਼ਹੂਰ ਡਰਾਮਾ ਸ਼ੋਅ 'ਸਸੁਰਾਲ ਸਿਮਰ ਕਾ' ਤੋਂ ਦੁਨੀਆਂ ਭਰ ਚ ਮਹਸ਼ੁਰ ਹੋਏ ਸਿਮਰ ਅਤੇ ਪ੍ਰੇਮ ਦੇ ਜੋੜੇ ਦੀ ਅਸਲ ਜ਼ਿੰਦਗੀ ਵਿਚ ਵੀ ਪਤੀ ਪਤਨੀ ਦੇ ਰਿਸ਼ਤੇ ਵਿਚ ਜੁੜਣ ਜਾ ਰਹੇ ਹਨ। ਜੀ ਹਾਂ ਦੀਪਿਕਾ ਕੱਕੜ ਤੇ ਸ਼ੋਏਬ ਇਬ੍ਰਾਹਿਮ ਇਨ੍ਹੀਂ ਦਿਨੀਂ ਮੁੰਬਈ ਦੇ ਸ਼ੋਰ-ਸ਼ਰਾਬੇ ਤੋਂ ਦੂਰ ਆਪਣੇ ਹੋਮ ਟਾਊਨ 'ਚ ਵਿਆਹ ਦੀਆਂ ਤਿਆਰੀਆਂ 'ਚ ਰੁਝੇ ਹੋਏ ਹਨ।
ਜੋ 22 ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਦੀਪਿਕਾ ਕੱਕੜ ਦਾ ਇਹ ਦੂਜਾ ਵਿਆਹ ਹੈ ਪਰ ਉਹਨਾਂ ਦੇ ਹੋਣ ਵਾਲੇ ਪਤੀ ਸ਼ੋਇਬ ਦਾ ਇਹ ਪਹਿਲਾ ਵਿਆਹ ਹੈ।
ਤੁਹਾਨੂੰ ਦੱਸ ਦੇਈਏ ਕਿ ਉਂਝ ਇਨ੍ਹਾਂ ਦੇ ਵਿਆਹ ਦੀਆਂ ਕੁਝ ਰਸਮਾਂ ਸ਼ੁਰੂ ਹੋ ਗਈਆਂ ਹਨ ਤੇ ਸਭ ਤੋਂ ਪਹਿਲੀ ਰਸਮ 'ਹਲਦੀ' ਦੀ ਸੀ ਤੇ ਦੂਜੀ ਮਹਿੰਦੀ ਦੀ।
ਜਿੰਨਾਂ ਦੀਆਂ ਕਾਫੀ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜੋ ਕਿ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਹਨਾਂ ਦੇ ਨਾਲ ਕੰਮ ਕਰ ਚੁਕੇ ਲੋਕ ਵੀ ਉਹਨਾਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਕੇ ਦੋਵਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
https://www.instagram.com/p/BfdTHt_hzLN/?taken-by=shoaib2087
ਕਾਬਿਲੇ ਗੌਰ ਹੈ ਕਿ ਦੀਪਿਕਾ ਸਿਮਰ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਈ ਅਤੇ ਹੁਣ ਦੀਪਿਕਾ ਆਪਣਾ ਬਾਲੀਵੁੱਡ ਦਾ ਸਫ਼ਰ ਵੀ ਸ਼ੁਰੂ ਕਰ ਰਹੀ ਹੈ ਪਲਟਨ ਫਿਲਮ ਰਹਿਣ। ਜਿਸ ਦੀ ਤਸਵੀਰ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਸਾਂਝੀ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਸ਼ਾਨਦਾਰ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਦੋਵੇਂ ਸੁਪਰਹਿੱਟ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਗੇ' ਵਾਂਗ ਨਜ਼ਰ ਆ ਰਹੇ ਹਨ। ਅਤੇ ਇਸ ਜੋੜੇ ਨੇ ਆਪਣੇ ਵਿਆਹ ਤੋਂ ਪਹਿਲਾਂ ਫੋਟੋ ਸ਼ੂਟ ਵੀ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਦੀ ਥੀਮ ਤੇ ਹੀ ਕਰਵਾਇਆ ਅਤੇ ਆਪਣੇ ਵਿਆਹ ਨੂੰ ਬਹੁਤ ਹੀ ਸਾਦਗੀ ਦੇ ਨਾਲ ਕਰਵਾਉਣ ਦਾ ਵੀ ਸੋਚਿਆ ਹੈ।
ਅੱਜ ਵੀ ਦੋਵਾਂ ਦੀਆ ਮਹਿੰਦੀ ਰਸਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਮਹਿੰਦੀ ਲਵਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੋਏਬ ਨੇ ਆਪਣੇ ਹੱਥ 'ਤੇ ਮਹਿੰਦੀ ਨਾਲ 'ਦੀਪਿਕਾ' ਲਿਖਿਆ ਹੋਇਆ ਹੈ।
ਇਸ ਮੌਕੇ ਪਰਿਵਾਰ ਅਤੇ ਦੀਪਿਕਾ ਸ਼ੋਇਬ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਸਾਡੇ ਵੱਲੋਂ ਵੀ ਇਸ ਜੋੜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੀਆਂ ਬਹੁਤ ਬਹੁਤ ਮੁਬਾਰਕਾਂ।