ਪਾਲੀਵੁੱਡ ਦੇ ਵਿਚ ਅੱਜ ਕੱਲ ਵਿਆਹਾਂ ਦਾ ਸੀਜ਼ਨ ਚੱਲਿਆ ਹੋਇਆ ਹੈ ਜਿਥੇ ਕੁਝ ਦਿਨ ਪਹਿਲਾਂ ਹੀ ਦਿਲਪ੍ਰੀਤ ਢਿੱਲੋਂ ਵਿਆਹ ਦੇ ਬੰਧਨ 'ਚ ਬੱਝੇ ਸਨ। ਉਥੇ ਹੀ ਬੀਤੇ ਦਿਨ ਪੰਜਾਬੀ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਵੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ।
ਹੈਪੀ ਰਾਏਕੋਟੀ ਦੇ ਵਿਆਹ ਚ ਸ਼ਾਮਿਲ ਹੋਣ ਦੇ ਲਈ ਪਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਜਿਥੇ ਨਵਾਂ ਵਿਆਹਿਆ ਜੋੜਾ ਦਿਲਪ੍ਰੀਤ ਢਿਲੋਂ ਅਤੇ ਉਹਨਾਂ ਦੀ ਪਤਨੀ ਵੀ ਸ਼ਾਮਿਲ ਹੋਏ ਅਤੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਵੀ ਪੁੱਜੇ।
ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ। ਜਿਥੇ ਹੈਪੀ ਰਾਏਕੋਟੀ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
ਕਾਬਿਲੇ ਗੌਰ ਹੈ ਕਿ ਹੈਪੀ ਰਾਏਕੋਟੀ ਪੰਜਾਬੀ ਇੰਡਸਟਰੀ ਵਿਚ ਇੱਕ ਗੀਤਕਾਰ ਵੱਜੋਂ ਮਸ਼ਹੂਰ ਹਨ ਅਤੇ ਉਹਨਾਂ ਨੂੰ ਅਸਲ ਪਹਿਚਾਣ 2014 ਵਿੱਚ ਉਹਨਾਂ ਦੁਆਰਾ ਗਾਏ ਗੀਤ “ਜਾਨ” ਕਰਕੇ ਮਿਲੀ ਸੀ।
ਇਸਤੋਂ ਬਾਅਦ 2015 ਵਿੱਚ ਉਹਨਾਂ ਦੀ ਐਲਬਮ “7 ਕਨਾਲਾਂ” ਨੂੰ ਵੀ ਹੁੰਗਾਰਾ ਮਿਲਿਆ। ਇਸਤੋਂ ਇਲਾਵਾ ਵੀ ਹੈਪੀ ਰਾਏਕੋਟੀ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਆਪਣੇ ਕਿ ਮਸ਼ਹੂਰ ਗੀਤ ਦਿੱਤੇ ਹਨ।
ਸਪੋਕਸਮੈਨ ਟੀਵੀ ਵੱਲੋਂ ਵੀ ਨਵੇਂ ਵਿਆਹੇ ਜੋੜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਬਹੁਤ ਬਹੁਤ ਮੁਬਾਰਕਬਾਦ।