ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਘੁਰਕਣੀ ਵਿੱਚ ਬਨੇ ਵਾਟਰ ਵਰਕਸ ਤੋਂ ਤਿੰਨ ਪਿੰਡ ਘੁਰਕਣੀ, ਚੈਨੇਵਾਲਾ ਅਤੇ ਦਾਨੇਵਾਲਾ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਰ ਕਰੀਬ ਵੀਹ ਦਿਨ ਪਹਿਲਾਂ ਪਏ ਮੀਂਹ ਕਾਰੈਂ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਵਾਟਰ ਵਰਕਸ ਦੀ ਮੁੱਖ ਡੱਗੀ ਵਿੱਚ ਭਰ ਗਿਆ।
ਜਿਸ ਦੇ ਚੱਲਦਿਆਂ ਇਸ ਟੰਕੀ ਵਿੱਚ ਸਟੋਰ ਕੀਤਾ ਪਾਣੀ ਲੋਕਾਂ ਦੇ ਪੀਣ ਯੋਗ ਨਾ ਰਿਹਾ। ਵਾਟਰ ਵਰਕਸ ਵਿਭਾਗ ਵੱਲੋਂ ਇੰਨੇ ਦਿਨ ਬੀਤ ਜਾਣ ਵੀ ਇਸ ਟੈਂਕੀ ਨੂੰ ਖਾਲੀ ਨਹੀਂ ਕਰਵਾਇਆ ਜਾ ਸਕਿਆ। ਜਿਸ ਕਰਕੇ ਇਹਨਾਂ ਤਿੰਨੋਂ ਹੀ ਪਿੰਡਾਂ ਦੇ ਵਸਨੀਕ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੀਂਹ ਪੈਣ ਕਾਰਣ ਹਰ ਵਾਰੀ ਛੱਪੜ ਦਾ ਪਾਣੀ ਵਾਟਰ ਵਰਕਸ ਦੀ ਮੁੱਖ ਟੈਂਕੀ ਵਿੱਚ ਭਰ ਜਾਂਦਾ ਹੈ। ਜਿਸ ਦਾ ਖਾਮਿਆਜਾ ਤਿੰਨੇ ਹੀ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਰ ਉਧਰ ਵਿਭਾਗ ਦੇ ਐਸ.ਡੀ.ਓ.ਮਲਕੀਤ ਸਿੰਘ ਨੇ ਦੱਸਿਆ ਕਿ ਟੰਕੀ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਟੈਂਕੀ ਕਾਲੀ ਹੋਣ ਤੋਂ ਬਾਅਦ ਇਸ ਵਿੱਚ ਭਰੇ ਚਿੱਕੜ ਨੁੰ ਹਟਵਾਇਆ ਜਾਵੇਗਾ। ਇਸ ਲਈ ਪਾਣੀ ਦੀ ਸਪਲਾਈ ਕੁਝ ਦਿਨ ਹੋਰ ਬੰਦ ਰਹੇਗੀ।