ਵਿਜੇ ਮਾਲਿਆ ਦੇ ਗਵਾਹ ਨੇ ਸੀਬੀਆਈ ਉੱਤੇ ਬ੍ਰਿਟੇਨ ਦੀ ਅਦਾਲਤ 'ਚ ਚੁੱਕਿਆ ਸਵਾਲ

ਖਾਸ ਖ਼ਬਰਾਂ

ਨਵੀਂ ਦਿੱਲੀ — ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਇਸ ਦੌਰਾਨ ਮਾਲਿਆ ਦੇ ਵਕੀਲਾਂ ਨੇ ਭਾਰਤ ਦੀ ਜਸਟਿਸ ਸਿਸਟਮ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕੀਤੇ। 61 ਸਾਲਾਂ ਮਾਲਿਆ ਸੁਣਵਾਈ ਦੇ ਚੌਥੇ ਦਿਨ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ‘ਚ ਮੌਜੂਦ ਰਹੇ।

ਸੁਪਰੀਮ ਕੋਰਟ ਨੇ ਭਗੌੜੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨਾਲ ਸਬੰਧਤ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅੱਜ ਸਖਤ ਝਾੜ ਪਾਈ ਅਤੇ ਵਿਦੇਸ਼ ਮੰਤਰਾਲਾ ਦੇ ਸਕੱਤਰ ਨੂੰ ਸੰਮਨ ਕਰਨ ਦੇ ਸੰਕੇਤ ਵੀ ਦਿੱਤੇ।ਅਦਾਲਤ ਨੇ ਕੇਂਦਰ ਸਰਕਾਰ ਦੇ ਕਾਨੂੰਨ ਅਧਿਕਾਰੀਆਂ ਨੂੰ ਇਸ ਕੇਸ ਦੀ ਕਾਰਵਾਈ ‘ਚ ਹੋ ਰਹੀ ਦੇਰੀ ਦਾ ਵਿਸਥਾਰਤ ਕਾਰਨ ਦੱਸਣ ਦਾ ਵੀ ਹੁਕਮ ਦਿੱਤਾ। 

ਅਦਾਲਤ ਨੇ ਕਿਹਾ, ”ਕੇਂਦਰ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਹਵਾਲਗੀ ਕਾਰਵਾਈ ‘ਚ ਦੇਰੀ ਕਿਵੇਂ ਕਰ ਸਕਦਾ ਹੈ?” ਚੋਟੀ ਦੀ ਅਦਾਲਤ ਨੇ ਵਿਦੇਸ਼ ਮੰਤਰਾਲਾ ਨੂੰ ਹੋ ਰਹੀ ਦੇਰੀ ਬਾਰੇ 15 ਦਸੰਬਰ ਤੱਕ ਵਿਸਥਾਰਤ ਜਾਣਕਾਰੀ ਦੇਣ ਨੂੰ ਕਿਹਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਉਸ ਦੇ ਹੁਕਮ ‘ਤੇ ਅਮਲ ਨਾ ਕੀਤਾ ਗਿਆ ਤਾਂ ਉਹ ਵਿਦੇਸ਼ ਮੰਤਰਾਲਾ ਦੇ ਸਕੱਤਰ ਨੂੰ ਸੰਮਨ ਕਰੇਗੀ। 

ਦੂਜੇ ਪਾਸੇ ਵਿਜੇ ਮਾਲਿਆ ਦੇ ਵਕੀਲ ਬਰਤਾਨੀਆ ਵਿਚ ਜਾਰੀ ਹਵਾਲਗੀ ਮਾਮਲੇ ਦੀ ਸੁਣਵਾਈ ਦੌਰਾਨ ਬੁੱਧਵਾਰ ਕੁਝ ਹੋਰ ਮਾਹਿਰਾਂ ਨੂੰ ਗਵਾਹੀ ਲਈ ਅਦਾਲਤ ਵਿਚ ਪੇਸ਼ ਕਰਨਗੇ। ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਬੈਂਕਾਂ ਤੋਂ ਲਏ ਗਏ ਕਰਜ਼ ਨੂੰ ਨਹੀਂ ਚੁਕਾਉਣ ਅਤੇ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤ ਵਾਂਝਾ ਹੈ। ਇਸ ਮਾਮਲੇ ‘ਚ ਕਰੀਬ 9,000 ਕਰੋੜ ਰੁਪਏ ਦੀ ਕਰਜ਼ ਦੇਣਦਾਰੀ ਸ਼ਾਮਲ ਹੈ। 

ਮਾਲਿਆ ਦੇ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਏਅਰਲਾਈਨ ਦਾ ਲੋਨ ਨਹੀਂ ਚੁਕਾਉਣ ਦਾ ਮਾਮਲਾ ਕਾਰੋਬਾਰ ਦੀ ਅਸਫਲਤਾ ਦਾ ਨਤੀਜਾ ਹੈ ਨਾਲ ਕਿ ਇਹ ਕੋਈ ਬੇਈਮਾਨੀ ਅਤੇ ਧੋਖਾਧੜੀ ਦਾ ਮਾਮਲਾ ਹੈ। ਉਨ੍ਹਾਂ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਬੈਂਕਾਂ ਤੋਂ ਲਏ ਗਏ ਕਰਜ਼ ਨੂੰ ਨਹੀਂ ਚੁਕਾਉਣ ਅਤੇ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤ ਵਾਂਝਾ ਹੈ। 

ਇਸ ਮਾਮਲੇ ‘ਚ ਕਰੀਬ 9,000 ਕਰੋੜ ਰੁਪਏ ਦੀ ਕਰਜ਼ ਦੇਣਦਾਰੀ ਸ਼ਾਮਲ ਹੈ। ਮਾਲਿਆ ਦੇ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਏਅਰਲਾਈਨ ਦਾ ਲੋਨ ਨਹੀਂ ਚੁਕਾਉਣ ਦਾ ਮਾਮਲਾ ਕਾਰੋਬਾਰ ਦੀ ਅਸਫਲਤਾ ਦਾ ਨਤੀਜਾ ਹੈ ਨਾਲ ਕਿ ਇਹ ਕੋਈ ਬੇਈਮਾਨੀ ਅਤੇ ਧੋਖਾਧੜੀ ਦਾ ਮਾਮਲਾ ਹੈ।