ਵਿਰਾਟ-ਅਨੁਸ਼ਕਾ ਦੇ ਹਨੀਮੂਨ ਦੀ ਪਹਿਲੀ ਤਸਵੀਰ ਆਈ ਸਾਹਮਣੇ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਜੋੜੀ ਨੂੰ ਵੇਖ ਇੰਝ ਲਗਦਾ ਹੈ ਕਿ ਇਹ ਦੋਵੇਂ ਇੱਕ ਦੂਜੇ ਲਈ ਹੀ ਬਣੇ ਹਨ। 11 ਦਸੰਬਰ ਨੂੰ ਵਿਆਹ ਕਰਵਾ ਕੇ ਇਹ ਜੋੜਾ ਆਪਣੇ ਹਨੀਮੂਨ ਲਈ ਰੋਮ ਨੂੰ ਰਵਾਨਾ ਹੋ ਗਿਆ ਸੀ। 

ਅਜੇ ਲੋਕ ਇਹਨਾਂ ਦੇ ਵਿਆਹ ਦੀ ਤਸਵੀਰਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਹੁਣ ਇਹਨਾਂ ਦੀ ਹਨੀਮੂਨ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ।ਇਹ ਤਸਵੀਰ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਹ ਇਸ ਵਕਤ ਸਵਰਗ ‘ਚ ਹੈ।

ਤਸਵੀਰ ‘ਚ ਜਿਹੜੀ ਥਾਂ ਸਾਨੂੰ ਨਜ਼ਰ ਆ ਰਹੀ ਹੈ ਉਸਨੂੰ ਵੇਖ ਕੇ ਵੀ ਇਹੀ ਕਿਹਾ ਜਾ ਸਕਦਾ ਹੈ ਕਿ ਅਸਲ ‘ਚ ਉਹ ਥਾਂ ਸਵਰਗ ਤੋਂ ਘੱਟ ਨਹੀਂ।

ਕਿਹਾ ਜਾ ਰਿਹਾ ਹੈ ਕਿ ਅਨੁਸ਼ਕਾ-ਵਿਰਾਟ ਅੱਜ ਰਾਤ ਨੂੰ ਮੁੰਬਈ ਲੌਟ ਆਉਣਗੇ। ਕਿਉਂਕਿ 21 ਦਸੰਬਰ ਨੂੰ ਦਿਲੀ ‘ਚ ਉਹਨਾਂ ਦੀ ਰਿਸੈਪਸ਼ਨ ਰੱਖੀ ਗਈ ਹੈ। ਨਾਲ ਹੀ 26 ਦਸੰਬਰ ਨੂੰ ਮੁੰਬਈ ‘ਚ ਰਿਸੈਪਸ਼ਨ ਰੱਖੀ ਜਾਵੇਗੀ।