ਵਿਰਾਟ - ਅਨੁਸ਼ਕਾ ਦੀ ਪੋਸਟ ਵੈਡਿੰਗ ਤਸਵੀਰਾਂ ਆਈਆਂ ਸਾਹਮਣੇ , ਦੋਸਤਾਂ ਦੇ ਨਾਲ ਆਏ ਨਜ਼ਰ

ਖਾਸ ਖ਼ਬਰਾਂ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਟਲੀ ਵਿੱਚ ਵਿਆਹ ਕਰਨ ਤੋਂ ਬਾਅਦ ਹੁਣ ਫਿਨਲੈਂਡ ਵਿੱਚ ਆਪਣਾ ਹਨੀਮੂਨ ਇੰਜੁਆਏ ਕਰ ਰਹੇ ਹਨ। ਦੋਨੋਂ ਉੱਥੇ ਬਰਫੀਲੀ ਪਹਾੜੀਆਂ ਦੇ ਵਿੱਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ।ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਤੋਂ ਬਾਅਦ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। 

ਇਨ੍ਹਾਂ ਨੂੰ ਵਿਰਾਟ-ਅਨੁਸ਼ਕਾ ਦੇ ਫੈਨਜ਼ ਨੇ ਸ਼ੇਅਰ ਕੀਤਾ ਹੈ।ਇਨ੍ਹਾਂ ਵਿੱਚ ਉਹ ਆਪਣੇ ਕਰੀਬੀਆਂ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਇਹ ਸੈਲੀਬ੍ਰਟੀ ਕਪਲ ਬੇਹੱਦ ਅਟ੍ਰੈਕਟਿਵ ਲੱਗ ਰਿਹਾ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਵਿਆਹ ਤਾਂ 11 ਦਸੰਬਰ ਨੂੰ ਇਟਲੀ ਵਿੱਚ ਹੋ ਗਿਆ ਪਰ ਉਸ ਤੋਂ ਬਾਅਦ ਵੀ ਕਦੇ ਉਨ੍ਹਾਂ ਦੇ ਹਨੀਮੂਨ ਤਾਂ ਕਦੇ ਉਨ੍ਹਾਂ ਦੇ ਰਿਸੈਪਸ਼ਨ ਦੀ ਖਬਰਾਂ ਚਰਚਾ ਵਿੱਚ ਰਹਿੰਦੀਆਂ ਹਨ। 

ਦੋਹਾਂ ਦਾ ਪਹਿਲਾ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਵਿੱਚ ਹੋਵੇਗਾ।ਦਿੱਲੀ ਵਿੱਚ ਵਿਰਾਟ ਦਾ ਪਰਿਵਾਰ ਰਹਿੰਦਾ ਹੈ ਇਸ ਲਈ ਉੱਥੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੇ ਲਈ ਰਿਸੈਪਸ਼ਨ ਪਾਰਟੀ ਦਿੱਤੀ ਜਾ ਰਹੀ ਹੈ। 26 ਦਸੰਬਰ ਨੂੰ ਅਨੁਸ਼ਕਾ ਬਾਲੀਵੁੱਡ ਇੰਡਸਟਰੀ ਦੇ ਲਈ ਰਿਸੈਪਸ਼ਨ ਪਾਰਟੀ ਦੇਵੇਗੀ।

ਇਹ ਰਿਸੈਪਸ਼ਨ ਸੇਂਟ ਰਿਜਸ ਹੋਟਲ ਵਿੱਚ ਹੋਵੇਗਾ। ਇਹ ਹੋਟਲ ਮੁੰਬਈ ਦੇ ਲੋਅਰ ਪਰੇਲ ਇਲਾਕੇ ਵਿੱਚ ਆਉਂਦਾ ਹੈ ਅਤੇ ਲੋਅਰ ਪਰੇਲ ਦੇ ਕਰੀਬ ਹੀ ਵਰਲੀ ਇਲਾਕੇ ਵਿੱਚ ਅਨੁਸ਼ਕਾ ਅਤੇ ਵਿਰਾਟ ਦਾ ਨਵਾਂ ਘਰ ਵੀ ਹੈ ਜਿੱਥੇ ਉਹ ਹੁਣ ਜਲਦ ਹੀ ਸ਼ਿਫਟ ਹੋ ਜਾਣਗੇ।