ਵਿਰਾਟ - ਅਨੁਸ਼ਕਾ ਨੂੰ ਵਧਾਈ ਦੇਣ ਪਹੁੰਚੇ ਪੀਐਮ ਮੋਦੀ

ਖਾਸ ਖ਼ਬਰਾਂ

ਅੱਜ ਵਿਰਾਟ ਤੇ ਅਨੁਸ਼ਕਾ ਦਿੱਲੀ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਦੇ ਰਹੇ ਸਨ। ਰਿਸੈਪਸ਼ਨ ਪਾਰਟੀ 'ਚ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਸਨ 'ਤੇ ਮੋਦੀ ਨੇ ਕੋਹਲੀ ਤੇ ਅਨੁਸ਼ਕਾ ਨੂੰ ਵਿਆਹ ਦੀਆਂ ਸ਼ੁੱਭਕਾਵਨਾਵਾਂ ਦਿੱਤੀਆਂ। 

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ 'ਚ ਵੱਝ ਗਏ ਹਨ। ਇਨ੍ਹਾਂ ਦੋਵਾਂ ਨੇ ਇਟਲੀ 'ਚ 11 ਦਸੰਬਰ ਨੂੰ ਵਿਆਹ ਕਰਵਾਇਆ ਸੀ।

 ਅਨੁਸ਼ਕਾ ਤੇ ਵਿਰਾਟ ਕੋਹਲੀ ਦਾ ਇਹ ਰਿਸੈਪਸ਼ਨ ਪਾਰਟੀ ਦਿੱਲੀ ਦੇ ਤਾਜ ਹੋਟਲ 'ਚ ਚੱਲ ਰਹੀ ਸੀ। ਇਸ ਰਿਸੈਪਸ਼ਨ ਦੀ ਤਸਵੀਰਾਂ ਸਾਹਮਣੇ ਆਈਆਂ ਹਨ। 

ਜਿਸ 'ਚ ਅਨੁਸ਼ਕਾ ਲਾਲ ਰੰਗ ਦੀ ਸਾੜੀ ਤੇ ਸਿੰਦੂਰ ਦੇ ਨਾਲ ਨਜ਼ਰ ਆ ਰਹੀ ਹੈ ਤੇ ਵਿਰਾਟ ਕੋਹਲੀ ਨੇ ਕਾਲੇ ਰੰਗ ਦੀ ਸ਼ੇਰਵਾਨੀ ਤੇ ਸ਼ਾਲ ਪਾਈ ਹੋਈ ਹੈ। ਦੋਵਾਂ ਨੇ ਮੀਡੀਆ ਦੇ ਲਈ ਇੱਥੇ ਪੋਜ਼ ਦਿੱਤੇ।