ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਰੈਕਿੰਗ 'ਚ ਵਨਡੇ ਅਤੇ ਟੈਸਟ 'ਚ 900 ਅੰਕ ਪਾਰ ਕਰਨ ਵਾਲੇ ਸਿਰਫ ਦੂਸਰੇ ਬੱਲੇਬਾਜ਼ ਬਣ ਗਏ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਆਈ. ਸੀ. ਸੀ. ਰੈਕਿੰਗ 'ਚ ਚੋਟੀ 'ਤੇ ਪਹੁੰਚਣ 'ਚ ਸਫਲ ਰਹੇ। ਕੋਹਲੀ ਡੀਵਿਲੀਅਰਜ਼ ਤੋਂ ਬਾਅਦ ਟੈਸਟ ਅਤੇ ਵਨਡੇ 'ਚ ਨਾਲ-ਨਾਲ ਪਹੁੰਚਣ ਵਾਲੇ ਮੌਜੂਦਾ ਕ੍ਰਿਕਟ 'ਚ ਦੂਸਰੇ ਅਤੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਹਨ।
ਉਹ ਖੇਡ ਦੇ ਦੋਨੋ ਫਾਰਮੈਂਟ 'ਚ 900 ਅੰਕ ਪਾਰ ਕਰਨ ਵਾਲੇ ਦੁਨੀਆ ਦੇ ਸਿਰਫ ਪੰਜਵੇ ਬੱਲੇਬਾਜ਼ ਹਨ। ਕੋਹਲੀ ਦੀ ਫਿਲਹਾਲ ਵਨਡੇ 'ਚ 909 ਜਦਕਿ ਟੈਸਟ 'ਚ 912 ਰੇਟਿੰਗ ਹੈ। ਕੋਹਲੀ ਨੇ ਅਫਰੀਕਾ ਖਿਲਾਫ ਵਨਡੇ ਸੀਰੀਜ਼ 'ਚ 186.0 ਦੀ ਔਸਤ ਨਾਲ 558 ਦੌੜਾਂ ਬਣਾ 5-1 ਨਾਲ ਸੀਰੀਜ਼ ਜਿੱਤ ਕੇ ਚੋਟੀ 'ਤੇ ਆਪਣੀ ਜਗ੍ਹਾ ਮਜ਼ਬੂਤ ਕਰ ਲਈ।
ਮੰਗਲਵਾਰ ਨੂੰ ਜਾਰੀ ਆਈ. ਸੀ. ਸੀ. ਵਨਡੇ ਰੈਕਿੰਗ 'ਚ ਕੋਹਲੀ ਨੂੰ 33 ਰੇਟਿੰਗ ਨੰਬਰ ਹਾਸਲ ਹੋਏ। ਵਿਰਾਟ ਕੋਹਲੀ ਹੁਣ ਡੀਵਿਲੀਅਰਜ਼ ਤੋਂ 65 ਅੰਕ ਅੱਗੇ ਹੋ ਚੁੱਕੇ ਹਨ। ਵਿਰਾਟ ਦੀ ਇਹ ਰੇਟਿੰਗ: ਵਿਰਾਟ (909) ਦੀ ਰੇਟਿੰਗ ਅਸਟ੍ਰੇਲੀਆਈ ਦਿੱਗਜ ਡੀਨ ਜੋਨਸ ਦੇ ਬਾਅਦ ਸਭ ਤੋਂ ਜ਼ਿਆਦਾ ਹੈ।
ਜਿਸ ਨੂੰ 1991 'ਚ 918 ਦੀ ਰੇਟਿੰਗ ਹਾਸਲ ਹੋਈ ਸੀ। ਇਸ ਦੇ ਨਾਲ ਹੀ ਵਿਰਾਟ ਨੂੰ ਕੁੱਲ ਮਿਲਾ ਕੇ ਸੱਤਵੀਂ ਸਭ ਤੋਂ ਉਚੀ ਰੇਟਿੰਗ ਮਿਲੀ ਹੈ। ਵਿਵ ਰਿਚੜਸ (935), ਜ਼ਹੀਰ ਅੱਬਾਸ (931), ਗ੍ਰੇਗ ਚੈਪਲ (921), ਡੇਵਿਡ ਗਾਵਰ (919), ਡੀਨ ਜੋਨਸ (918), ਅਤੇ ਜਾਵੇਦ ਮੀਆਂਦਾਦ (910) ਹੀ ਉਸ ਤੋਂ ਅੱਗੇ ਹਨ।