ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ 11 ਦਸੰਬਰ ਨੂੰ ਇਟਲੀ ਵਿੱਚ ਵਿਆਹ ਕਰ ਲਿਆ। ਇਸ ਤੋਂ ਬਾਅਦ ਹੀ ਇਨ੍ਹਾਂ ਦੋਹਾਂ ਦੇ ਵਿਆਹ ਨੂੰ ਲੈ ਕੇ ਫੇਸਬੁੱਕ, ਟਵਿੱਟਰ ਅਤੇ ਵੱਟਸਐਪ ‘ਤੇ ਖੂਬ ਜੋਕਸ ਸ਼ੇਅਰ ਕਰ ਰਹੇ ਹਨ। ਹਾਲ ਹੀ ਵਿੱਚ ਫੇਸਬੁੱਕ 'ਤੇ ਵਿਰਾਟ ਕੋਹਲੀ ਦੀ ਪੀ.ਐਮ.ਮੋਦੀ ਨਾਲ ਮਿਲਣ ਵਾਲੀ ਇੱਕ ਫੋਟੋ ਫੋਟੋਸ਼ਾਪ ਕਰਕੇ ਅਲੱਗ ਸਟਾਰ ਦੇ ਨਾਲ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਤਸਵੀਰ ਵਿੱਚ ਪ੍ਰਧਾਨ ਮੰਤਰੀ ਦੇ ਫੇਸ ਨੂੰ ਐਡਿਟ ਕਰਕੇ ਅਜੇ ਦੇਵਗਨ ਦਾ ਚਿਹਰਾ ਲੱਗਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਮਲ ਗੁਟਖਾ ਦੇ ਕੇ ਇਨਵਾਈਟ ਕਰਦੇ ਵਿਰਾਟ-ਅਨੁਸ਼ਕਾ ਨੂੰ ਦਿਖਾਇਆ ਗਿਆ ਹੈ।ਉੱਥੇ ਇੱਕ ਤਸਵੀਰ ਵਿੱਚ ਰਾਹੁਲ ਗਾਂਧੀ ਦਾ ਚਿਹਰਾ ਲਗਾ ਕੇ ਉਨ੍ਹਾਂ ਨੂੰ ਕਾਰਟੂਨ ਫਿਲਮਜ਼ ਦੀ ਡੀਵੀਡੀ ਦਿੰਦੇ ਅਨੁਸ਼ਕਾ ਨੂੰ ਦਿਖਾਇਆ ਗਿਆ ਹੈ।
ਟੀਵੀ ਦੇ ਸਭ ਤੋਂ ਸੰਸਕਾਰੀ ਬਾਬੂ ਨੂੰ ਵੀ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਇਨਵੀਟੇਸ਼ਨ ਬੈਗ 'ਤੇ ਕੰਨਿਆਦਾਨ ਲਿਖਿਆ ਗਿਆ ਹੈ। ਪੀਐਮ ਮੋਦੀ ਦੀ ਇੱਕ ਤਸਵੀਰ 'ਤੇ ਸਲਮਾਨ ਖਾਨ ਦੀ ਤਸਵੀਰ ਲਗਾਈ ਹੈ ਅਤੇ ਉਨ੍ਹਾਂ ਦੇ ਇਨਵੀਟੇਸ਼ਨ ਕਾਰਡ 'ਤੇ ਡ੍ਰਾਈਵਿੰਗ ਲੈਸਨ ਲਿਖਿਆ ਹੋਇਆ ਹੈ।
ਲਾਸਟ ਫੋਟੋ ਵਿੱਚ ਮਾਸਟਰ ਬਲਾਸਟਰ ਸਚਿਨ ਨੂੰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਬੈਗ ਵਿੱਚ ਹੈਲਮੇਟ ਬਣਿਆ ਹੈ। ਹੈਲਮੇਟ ਜਿਸਦੀ ਸਲਾਹ ਸਚਿਨ ਨੇ ਵਿਰਾਟ ਨੂੰ ਦਿੱਤੀ ਸੀ। 21 ਦਸੰਬਰ ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਦਿੱਲੀ ਦੇ ਤਾਜ ਹੋਟਲ ਵਿੱਚ ਰਿਸੈਪਸ਼ਨ ਦਿੱਤਾ ਸੀ।
ਉਨ੍ਹਾਂ ਦੇ ਵਿਆਹ ਦੀ ਤਰ੍ਹਾਂ ਰਿਸੈਪਸ਼ਨ ਪਾਰਟੀ ਵੀ ਸੋਸ਼ਲ ਮੀਡੀਆ ‘ਤੇ ਛਾਈ ਰਹੀ। ਸੋਸ਼ਲ ਮੀਡੀਆ ‘ਤੇ ਲੋਕ ਸੰਸਦ ਦੇ ਸ਼ੀਤਕਾਲੀਨ ਦੀ ਚਰਚਾ ਘੱਟ ਅਤੇ ਵਿਰੁਸ਼ਕਾ ਦੀ ਡ੍ਰੈੱਸ,ਗੈਸਟ ਲਿਸਟ ਦੀ ਚਰਚਾ ਜ਼ਿਆਦਾ ਹੋ ਰਹੀ ਹੈ। ਟਵਿੱਟਰ ‘ਤੇ ਕ੍ਰਿਕਟਰ ਸੁਰੇਸ਼ ਰੈਨਾ ਨੇ ਵਿਰਾਟ ਅਤੇ ਅਨੁਸ਼ਕਾ ਨੂੰ ਵਧਾਈ ਦਿੱਤੀ। ਸੁਰੇਸ਼ ਆਪਣੀ ਪਤਨੀ ਪ੍ਰਿਯੰਕਾ ਦੇ ਨਾਲ ਰਿਸੈਪਸ਼ਨ ਵਿੱਚ ਪਹੁੰਚੇ ਸਨ।
ਸੁਰੇਸ਼ ਦੇ ਇਲਾਵਾ ਸ਼ਿਖਰ ਧਵਨ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਵੀ ਵਿਰੁਸ਼ਕਾ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਆਏ ਸੀ। ਰਿਸੈਪਸ਼ਨ ਵਿੱਚ ਇਸ ਨਿਊਲੀ ਵੈਡ ਨੇ ਇੰਡੀਅਨ ਟ੍ਰੈਡੀਸ਼ਨਲ ਲੁੱਕ ਲਿਆ ਹੋਇਆ ਸੀ। ਅਨੁਸ਼ਕਾ ਦੀ ਲੁੱਕ ਇਸ ਪਾਰਟੀ ਵਿੱਚ ਦੇਖਣ ਲਾਇਕ ਸੀ ਕਿਉਂਕਿ ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਭਾਰਤੀ ਦੁਲਹਨ ਦੀ ਤਰ੍ਹਾਂ ਦਿਖਾਈ ਦੇ ਰਹੀ ਸੀ।