ਕਪੂਰਥਲਾ (ਇੰਦਰਜੀਤ ਸਿੰਘ) : ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਮੰਡ ਖੇਡਾਂ ਤੇ ਅਗਸਤ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾ 5 ਮਾਰਚ ਨੂੰ ਕੋਰੀਆ ਦੌਰੇ ਭਾਰਤੀ ਮਹਿਲਾ ਹਾਕੀ ਟੀਮ ਆਪਣਾ ਪਹਿਲਾ ਮੈਚ ਖੇਡਣ ਜਾ ਰਹੀ ਹੈ।
ਜਿਸ 'ਚ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਦੋ ਖਿਡਾਰਨਾਂ ਦੀਪਿਕਾ ਠਾਕੁਰ ਤੇ ਨਵਜੋਤ ਕੌਰ ਵੀ ਟੀਮ ਦਾ ਹਿੱਸਾ ਹੋਣਗੀਆਂ। ਦੀਪਿਕਾ ਟੀਮ ਸੱਟ ਤੇ ਵਿਆਹ ਤੋਂ ਬਾਅਦ ਇਸ ਸਾਲ ਬਾਅਦ ਟੀਮ 'ਚ ਵਾਪਸੀ ਕਰ ਰਹੀ ਹੈ। ਦੀਪਿਕਾ ਨੇ ਹੁਣ ਤਕ 200 ਕੌਮਾਤਰੀ ਮੈਚ ਖੇਡੇ ਹਨ। ਰੇਲ ਕੋਚ ਫੈਕਟਰੀ ਦੀ ਨਵਜੋਤ ਕੌਰ ਵੀ ਇਸ ਟੂਰਨਾਮੈਟ 'ਚ ਟੀਮ ਦਾ ਹਿੱਸਾ ਹੋਵੇਗੀ।
ਨਵਜੋਤ ਹੁਣ ਤਕ 112 ਕੌਮਾਤਰੀ ਮੈਚ ਖੇਡ ਚੁੱਕੀ ਹੈ। ਨਵੰਬਰ 2017 'ਚ ਏਸ਼ੀਆ ਕੱਪ ਦੌਰਾਨ ਨਵਜੋਤ ਬੈਸਟ ਪਲੇਅਰ ਚੁਣੀ ਗਈ ਸੀ। ਰੇਲ ਕੋਚ ਫੈਕਟਰੀ ਦੀ ਮਹਿਲਾ ਹਾਕੀ ਕੋਚ ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਦੀਪਿਕਾ ਸੱਟ ਦੇ ਬਾਅਦ ਵਾਪਸੀ ਕਰ ਰਹੀ ਹੈ ਜਦਕਿ ਨਵਜੋਤ ਪੂਰੀ ਤਰ੍ਹਾਂ ਨਾਲ ਫਿਟ ਹੈ।
ਭਾਰਤੀ ਟੀਮ ਲਈ ਇਹ ਟੂਰਨਾਮੈਟ ਅਪ੍ਰੈਲ ਮਹੀਨੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੇ ਅਗਸਤ 'ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ ਤੇ ਟੀਮ ਵਾਸਤੇ ਅਭਿਆਸ ਦਾ ਆਖਰੀ ਮੌਕਾ ਵੀ ਹੈ।