ਰਿਲਾਇੰਸ ਜੀਓ ਦੇ ਆ ਜਾਣ ਦੇ ਬਾਅਦ ਟੈਲੀਕਾਮ ਬਾਜ਼ਾਰ ਵਿੱਚ ਡਾਟਾ ਵਾਰ ਛਿੜ ਗਿਆ ਹੈ। ਏਅਰਟੇਲ, ਆਈਡਿਆ ਸਮੇਤ ਸਾਰੀ ਵੱਡੀ ਕੰਪਨੀਆਂ ਨਵੇਂ - ਨਵੇਂ ਆਫਰ ਪੇਸ਼ ਕੀਤੇ ਹਨ। ਰਿਲਾਇੰਸ ਜੀਓ ਅਤੇ ਹੋਰ ਕੰਪਨੀਆਂ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਵੱਡਾ ਦਾਅ ਖੇਡਿਆ ਹੈ। ਫੇਸਟਿਵ ਸੀਜਨ ਨੂੰ ਦੇਖਦੇ ਹੋਏ ਵੋਡਾਫੋਨ ਕੰਪਨੀ ਨੇ 399 ਰੁਪਏ ‘ਚ ਨਵਾਂ ਪਲੈਨ ਸ਼ੁਰੂ ਕੀਤਾ ਜਿਹੜਾ 6 ਮਹੀਨੇ ਚੱਲੇਗਾ।
ਇਸ ਪਲੈਨ ‘ਚ 90 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਉੱਥੇ ਰਿਲਾਇੰਸ ਜੀਓ, ਏਅਰਟੈਲ, ਆਈਡੀਆ ਤੇ ਬੀਐਸਐਨਲ ਵੀ ਆਪਣੇ ਗਾਹਕਾਂ ਨੂੰ ਬੈਕ-ਟੂ-ਬੈਕ ਨਵੇਂ ਆਫਰ ਦੇ ਰਹੀਆਂ ਹਨ। ਅਜਿਹੇ ‘ਚ ਨਵਾਂ ਪਲੈਨ ਯੂਜ਼ਰ ਲਈ ਵੱਡਾ ਧਮਾਕਾ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਜ਼ਿਆਦਾ ਡੇਟਾ ਤੇ 180 ਦਿਨਾਂ ਦੀ ਵੈਲਿਡਿਟੀ ਦੇ ਨਾਲ ਹੈ।