ਜਲੰਧਰ- ਵੋਡਾਫੋਨ ਇੰਡੀਆ ਨੇ ਇੱਕ ਵਾਰ ਫਿਰ ਨਵਾਂ ਪ੍ਰੀ - ਪੇਡ ਪਲਾਨ ਪੇਸ਼ ਕੀਤਾ ਹੈ, ਹਾਲਾਂਕਿ ਕੰਪਨੀ ਨੇ ਇਸ ਵਾਰ ਸਿਰਫ ਆਪਣੇ 2ਜੀ ਗ੍ਰਾਹਕਾਂ ਲਈ ਟੋਕਰਾ ਖੋਲਿਆ ਹੈ ਯਾਨੀ ਇਹ ਪਲਾਨ ਸਿਰਫ ਇਸ ਪਲਾਨ ਵਿੱਚ ਸਿਰਫ 2G ਡਾਟਾ ਮਿਲੇਗਾ। ਕੰਪਨੀ ਦੇ ਨਵੇਂ ਪਲਾਨ ਦੀ ਕੀਮਤ 299 ਰੁਪਏ ਹੈ ਅਤੇ ਇਹ ਪਲਾਨ ਸਿਰਫ 2ਜੀ ਗ੍ਰਾਹਕਾਂ ਲਈ ਹੈ।
ਕੰਪਨੀ ਦਾ ਇਹ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ 'ਚ ਹਰ ਰੋਜ਼ 1 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ 100 ਐੱਸ.ਐੱਮ.ਐੱਸ. ਮਿਲਣਗੇ। ਹਾਲਾਂਕਿ ਇਸ ਪਲਾਨ 'ਚ ਹਰ ਰੋਜ਼ 250 ਅਤੇ ਹਫਤੇ 'ਚ 1000 ਮਿੰਟ ਦੀ ਮਿਆਦ ਹੈ।
ਇਸ ਪਲਾਨ ਦਾ ਫਾਇਦਾ ਸਿਰਫ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਗ੍ਰਾਹਕਾਂ ਹੀ ਚੁੱਕ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੋਡਾਫੋਨ ਨੇ 28 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਵਾਲਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 158 ਰੁਪਏ ਹੈ ਅਤੇ ਇਸ ਪਲਾਨ 'ਚ ਹਰ ਰੋਜ਼ 1 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।