ਵੱਟਸਐਪ 'ਚ ਯੂਜ਼ਰ ਦੀ ਜ਼ਰੂਰਤ ਨੂੰ ਦੇਖਦੇ ਹੋਏ ਲਗਾਤਾਰ ਨਵੇਂ ਅਪਡੇਟ ਆ ਰਹੇ ਹਨ। ਪਹਿਲਾਂ ਜਿੱਥੇ ਗਲਤੀ ਨਾਲ ਸੈਂਡ ਹੋਏ ਮੈਸੇਜ ਨੂੰ ਡਿਲੀਟ ਕਰਨ ਦਾ ਫੀਚਰ ਆਇਆ, ਤਾਂ ਫਿਰ ਇਸ ਮੈਸੇਜ ਨੂੰ ਡਿਲੀਟ ਕਰਨ ਦੀ ਡਿਊਰੇਸ਼ਨ ਨੂੰ ਵਧਾ ਦਿੱਤਾ ਗਿਆ। ਅਜਿਹੇ 'ਚ ਹੁਣ ਇਸ ਸੋਸ਼ਲ ਐਪ 'ਤੇ ਨਵਾਂ ਫੀਚਰ ਰਿਕਾਰਡਿੰਗ ਮੈਸੇਜ ਨੂੰ ਲੈ ਕੇ ਆਉਣ ਵਾਲਾ ਹੈ। ਕੰਪਨੀ ਨੇ ਇਸਦੀ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਵੱਟਸਐਪ ਦੇ ਫੀਚਰ ਦੀ ਡਿਟੇਲ ਦੇਣ ਵਾਲੀ ਵੈੱਬਸਾਈਟ wabetainfo ਦੇ ਮੁਤਾਬਕ ਪਹਿਲਾਂ ਇਹ ਫੀਚਰ ਐਂਡਰਾਇਡ ਦੇ ਬੀਟਾ ਵਰਜਨ 'ਤੇ ਉਪਲਬਧ ਹੋਵੇਗਾ।
ਤੁਹਾਨੂੰ ਇਸ ਲੋਗੋ 'ਤੇ ਅੰਗੂਠੇ ਨਾਲ ਸਵਾਇਪ ਕਰਨਾ ਹੋਵੇਗਾ। ਇਸਦੇ ਬਾਅਦ ਤੁਸੀਂ ਅਸਾਨੀ ਨਾਲ ਰਿਕਾਰਡਿੰਗ ਕਰ ਪਾਓਗੇ। ਜਿਵੇਂ ਹੀ ਇਹ ਪੂਰੀ ਹੋ ਜਾਵੇ ਇਸਨੂੰ ਸੈਂਡ ਕਰ ਦਿਓ। ਹੁਣ ਕਈ ਵਾਰ ਰਿਕਾਰਡਿੰਗ ਦੇ ਸਮੇਂ ਅੰਗੂਠਾ ਉੱਠ ਜਾਵੇ ਤਾਂ ਅਧੂਰੀ ਰਿਕਾਰਡਿੰਗ ਹੀ ਸੈਂਡ ਹੋ ਜਾਂਦੀ ਹੈ।