Whatsapp ਦਾ ਇਹ ਨਵਾਂ ਫੀਚਰ ਕਰ ਸਕਦਾ ਹੈ ਪ੍ਰੇਸ਼ਾਨ

ਖਾਸ ਖ਼ਬਰਾਂ

 ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਨੇ ਕੁਝ ਸਮਾਂ ਪਹਿਲਾਂ ਨਵਾਂ ਸਟੇਟਸ ਫੀਚਰ ਜਾਰੀ ਕੀਤਾ ਸੀ। ਇਸ ਫੀਚਰ ਦੇ ਆਉਣ ਨਾਲ ਵੱਟਸਐਪ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਦੁਬਾਰਾ ਪੁਰਾਣੇ ਸਟੇਟਸ ਫੀਚਰ ਨੂੰ ਵੀ ਅਬਾਊਟ ਦੇ ਨਾਮ ਨਾਲ ਐਪ 'ਚ ਸ਼ਾਮਿਲ ਕਰਨਾ ਪਿਆ। 

ਰਿਪੋਰਟ ਮੁਤਾਬਕ ਵੱਟਸਐਪ ਜਲਦੀ ਹੀ ਨਵਾਂ ਫੀਚਰ ਜਾਰੀ ਕਰਨ ਵਾਲਾ ਹੈ। ਜਿਸ ਨਾਲ ਯੂਜ਼ਰਸ ਨੂੰ ਇਕ ਵਾਰ ਫਿਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦਰਅਸਲ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਦੇ ਟਵਿਟਰ ਅਕਾਊਂਟ ਰਾਹੀਂ ਦਿੱਤੀ ਗਈ ਹੈ। 

ਟਵੀਟ ਮੁਤਾਬਕ ਵਟਸਐਪ 'ਚ ਨਵਾਂ ਫੀਚਰ ਆਉਣ ਤੋਂ ਬਾਅਦ ਜਿਵੇਂ ਹੀ ਤੁਸੀਂ ਵੱਟਸਐਪ ਨੰਬਰ ਬਦਲੋਗੇ ਜਾਂ ਪ੍ਰੋਫਾਈਲ ਫੋਟੋ ਅਪਡੇਟ ਕਰੋਗੇ ਤਾਂ ਤੁਹਾਡੇ ਸਾਰੇ ਕਾਨਟੈੱਕਟ ਨੰਬਰ 'ਤੇ ਨੋਟੀਫਿਕੇਸ਼ਨ ਜਾਏਗੀ।ਮੀਡੀਆ ਰਿਪੋਰਟਾਂ ਮੁਤਾਬਕ ਵੱਟਸਐਪ ਇਹ ਫੀਚਰ ਸਕਿਓਰਿਟੀ ਲਈ ਲਿਆ ਰਿਹਾ ਹੈ। ਜਦੋਂਕਿ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਬਹੁਤ ਸਾਰੇ ਨੋਟੀਫਿਕੇਸ਼ਨ ਆਉਣਗੇ। 

ਜਿਸ ਨਾਲ ਪ੍ਰਾਈਵੇਸੀ ਖਤਮ ਹੋਵੇਗੀ, ਕਿਉਂਕਿ ਇਹ ਨੋਟੀਫਿਕੇਸ਼ਨ ਉਨ੍ਹਾਂ ਕਾਨਟੈੱਕਟਸ ਨੂੰ ਵੀ ਜਾ ਸਕਦੇ ਹਨ। ਜਿਨ੍ਹਾਂ ਨੂੰ ਤੁਸੀਂ ਬਲਾਕ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਫੀਚਰ ਕਦੋਂ ਤੱਕ ਜਾਰੀ ਹੋਵੇਗਾ ਅਤੇ ਲੋਕਾਂ ਵੱਲੋਂ ਇਸ ਨੂੰ ਕੀ ਪ੍ਰਤੀਕਿਰਿਆ ਮਿਲੇਗੀ?