ਜੇਕਰ ਤੁਸੀ ਵੀ WhatsApp ਉੱਤੇ ਕਿਸੇ ਗਰੁੱਪ ਦੇ ਐਡਮਿਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਹੁਣ ਗਰੁੱਪ ਦੇ ਐਡਮਿਨ ਨੂੰ WhatsApp ਐਕਸਟਰਾ ਪਾਵਰ ਦੇਣ ਵਾਲਾ ਹੈ। ਇਸਦੇ ਤਹਿਤ ਐਡਮਿਨ ਇਹ ਡਿਸਾਇਡ ਕਰ ਸਕੇਗਾ ਕਿ ਗਰੁੱਪ ਦਾ ਸਬਜੈਕਟ, ਆਇਕਨ ਅਤੇ ਡਿਸਕਰਿਪਸ਼ਨ ਕੌਣ ਚੇਂਜ ਕਰ ਸਕੇਗਾ ਅਤੇ ਕੌਣ ਨਹੀਂ। ਇਹ ਨਵਾਂ ਅਪਡੇਟ ਖਾਸ ਗਰੁੱਪ ਐਡਮਿਨ ਲਈ ਹੈ, ਜਿਸਦੇ ਨਾਲ ਗਰੁੱਪ ਬਣਾਉਣ ਵਾਲਿਆ ਨੂੰ ਇੱਕ ਐਕਸਟਰਾ ਪਾਵਰ ਮਿਲਦੀ ਹੈ।
ਗਰੁੱਪ ਡਿਲੀਟ ਕਰਨ ਤੋਂ ਰੋਕ ਪਾਉਗੇ
WABetaInfo ਦੇ ਟਵੀਟਰ ਹੈਂਡਲ ਦੇ ਮੁਤਾਬਕ ਗਰੁੱਪ ਐਡਮਿਨ ਲਈ ਨਵਾਂ ਫੀਚਰ ਤਿਆਰ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ WhatsApp ਉੱਤੇ ਗਰੁੱਪ ਬਣਾਉਣ ਵਾਲੇ ਨੂੰ ਇੱਕ ਹੋਰ ਪਾਵਰ ਮਿਲਦੀ ਹੈ।
ਜਿਸਦੇ ਨਾਲ ਉਹ ਕਿਸੇ ਹੋਰ ਐਡਮਿਨ ਨੂੰ ਗਰੁੱਪ ਡਿਲੀਟ ਕਰਨ ਤੋਂ ਰੋਕ ਸਕਦੇ ਹੈ। ਯਾਨੀ ਕਿ ਜੋ ਗਰੁਪ ਬਣਾਏਗਾ ਉਸਨੂੰ ਹੀ ਗਰੁਪ ਡਿਲੀਟ ਕਰਨ ਦੀ ਆਗਿਆ ਹੋਵੇਗੀ।