ਯੁਵਰਾਜ ਦੇ ਬਾਅਦ ਫਿਰ ਖੁੱਲੀ ਪ੍ਰੀਤੀ ਜਿੰਟਾ ਦੀ ਕਿਸਮਤ, ਮਿਲਿਆ 'ਛੱਕਿਆਂ ਦਾ ਬਾਦਸ਼ਾਹ'

ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 11 ਲਈ ਖਿਡਾਰੀਆਂ ਦੀ ਨਿਲਾਮੀ ਹੋ ਚੁੱਕੀ ਹੈ। ਅਜਿਹੇ ਵਿਚ ਧਮਾਕੇਦਾਰ ਬੱਲੇਬਾਜ਼ਾਂ ਦੀ ਬੋਲੀ ਲੱਗੀ ਪਰ ਜਿਸ 'ਤੇ ਸਭ ਦੀਆਂ ਨਜ਼ਰਾਂ ਆ ਕੇ ਟਿਕੀਆਂ ਉਹ ਕੋਈ ਹੋਰ ਨਹੀਂ ਸਗੋਂ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਕ੍ਰਿਸ ਗੇਲ ਹਨ। ਪਹਿਲੇ ਦਿਨ ਨਿਲਾਮੀ ਨਾ ਹੋਣ ਉੱਤੇ ਦੂਜੇ ਦਿਨ ਉਨ੍ਹਾਂ ਉੱਤੇ ਬੋਲੀ ਲੱਗੀ ਅਤੇ ਆਖਰ ਵਿਚ ਪ੍ਰੀਤੀ ਜਿੰਟਾ ਨੇ ਉਨ੍ਹਾਂ ਨੂੰ ਸਿਰਫ਼ 2 ਕਰੋੜ ਵਿਚ ਖਰੀਦ ਲਿਆ।

ਤੁਹਾਨੂੰ ਦੱਸ ਦਿਓ ਪ੍ਰੀਤੀ ਜਿੰਟਾ ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਵੀ ਬੇਸ ਪ੍ਰਾਈਜ 2 ਕਰੋੜ ਰੁਪਏ ਵਿਚ ਖਰੀਦ ਚੁੱਕੀ ਹੈ ਹਾਲਾਂਕਿ ਕੇ.ਐੱਲ. ਰਾਹੁਲ ਨੂੰ 11 ਕਰੋੜ ਵਿਚ ਖਰੀਦਿਆ। ਪ੍ਰੀਤੀ ਕੇ.ਐੱਲ. ਰਾਹੁਲ ਦੇ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਗਿਆ ਜਦੋਂ ਕਿ ਗੇਲ ਨੂੰ ਖਰੀਦਣ ਉੱਤੇ ਕਈ ਲੋਕਾਂ ਦੇ ਚਿਹਰੇ ਉੱਤੇ ਖੁਸ਼ੀ ਨਜ਼ਰ ਆਈ।