ਹੁਣ 'ਟਾਈਗਰ ਜੇਲ੍ਹ ਮੇਂ'

ਮਨੋਰੰਜਨ

ਹੁਣ 'ਟਾਈਗਰ ਜੇਲ੍ਹ ਮੇਂ'

ਜੋਧਪੁਰ : ਅਪਣੀ ਸੰਸਥਾ 'ਹਿਊਮਨ ਬੀਇੰਗ' ਰਾਹੀਂ ਲੋਕਾਂ ਦਾ ਭਲਾ ਕਰਨ ਵਾਲੇ ਸਲਮਾਨ ਖ਼ਾਨ ਖ਼ੁਦ ਵੱਡੀ ਮੁਸ਼ਕਲ ਵਿਚ ਫਸ ਗਏ ਹਨ। ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਦੋ ਦਹਾਕੇ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਉਨ੍ਹਾਂ ਦੇ ਨਾਲ ਸਹਿ ਦੋਸ਼ੀ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਨੂੰ ਬਰੀ ਕਰ ਦਿਤਾ ਹੈ।