ਕਪਿਲ ਇਕ ਵਾਰ ਫਿਰ ਸੁਰਖੀਆਂ 'ਚ ਕਾਨੂੰਨ ਨੂੰ ਕੱਢੀਆਂ ਗਾਲ੍ਹਾਂ!

ਮਨੋਰੰਜਨ

ਕਪਿਲ ਇਕ ਵਾਰ ਫਿਰ ਸੁਰਖੀਆਂ 'ਚ ਕਾਨੂੰਨ ਨੂੰ ਕੱਢੀਆਂ ਗਾਲ੍ਹਾਂ!

ਕਪਿਲ ਸ਼ਰਮਾ ਦਾ ਵਿਵਾਦਾਂ ਨਾਲ ਗੂੜ੍ਹਾ ਪਿਆਰ ਪੈ ਚੁੱਕਿਆ। ਇਸੇ ਲਈ ਨਿੱਤ ਦਿਨ ਉਹ ਸੁਰਖੀਆਂ 'ਚ ਰਹਿੰਦੇ ਨੇ। ਸ਼ੁਕਰਵਾਰ ਨੂੰ ਕਪਿਲ ਸ਼ਰਮਾ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨਾਲ ਉਸ ਦੇ ਫੈਨਜ਼ ਨੂੰ ਇਕ ਵਾਰ ਤਾਂ ਵੱਡਾ ਝਟਕਾ ਲੱਗਿਆ ਪਰ ਕੁਝ ਸਮੇਂ ਬਾਅਦ ਨੂੰ ਰਾਹਤ ਵੀ ਮਿਲ ਗਈ ਦਰਅਸਲ  ਸ਼ੁਕਰਵਾਰ ਦੇ ਦਿਨ ਕਪਿਲ ਸ਼ਰਮਾ ਦਾ ਟਵਿਟਰ ਅਕਾਊਟ ਹੈਕ ਹੋ ਗਿਆ ਸੀ ਜਿਸ 'ਚ ਉਸ ਨੇ ਸ਼ਰੇਆਮ ਗਾਲ੍ਹਾਂ ਕੱਢੀਆਂ। ਕਪਿਲ ਨੇ ਇਕ ਤੋਂ ਬਾਅਦ ਇਕ ਲਗਾਤਾਰ 5 ਟਵੀਟਸ ਕੀਤੇ, ਜਿਨ੍ਹਾਂ 'ਚ ਉਨ੍ਹਾਂ ਨੇ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸਨੂੰ ਤੁਸੀਂ ਖੁਦ ਦੇਖ ਲਵੋਂ। 

ਆਪਣੇ ਇਨ੍ਹਾਂ ਟਵੀਟਸ 'ਚ ਕਪਿਲ ਨੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ 'ਤੇ ਵੀ ਇਤਰਾਜ਼ ਜਤਾਇਆ ਹੈ । ਇਨ੍ਹਾਂ ਟਵੀਟਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਕਪਿਲ ਇੰਨੇ ਵੀ ਵਿਵਾਦਾਂ ਨੂੰ ਗਲ ਨਹੀਂ ਲਗਾ ਸਕਦੇ ਕਿ ਉਹ ਸਰੇਆਮ ਹੀ ਗਾਲ੍ਹਾਂ ਕੱਢਣ ਲਗ ਜਾਣ। ਅੰਦਾਜ਼ਾ ਇਹ ਲਗਾਇਆ ਗਿਆ ਕਿ ਸ਼ਾਇਦ ਉਨ੍ਹਾਂ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ, ਅਤੇ ਹੋਇਆ ਵੀ ਅਜਿਹਾ ਹੀ।

ਯਾਨੀ ਕਿ ਸੱਚ ਹੀ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਗਿਆ ਸੀ। ਜਿਸ ਦੀ ਪੁਸ਼ਟੀ ਕਪਿਲ ਨੇ ਵੀ ਕਰ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਕਪਿਲ ਨੇ ਟਵਿਟਰ 'ਤੇ ਮੁਆਫੀ ਮੰਗਣ ਤੋਂ ਬਾਅਦ ਫਿਰ ਆਪਣਾ ਟਵੀਟ ਡਿਲੀਟ ਕਰ ਦਿੱਤਾ । ਕਪਿਲ ਦੀ ਪੁਸ਼ਟੀ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ।

ਇਸੇ ਲਈ ਉਹ ਅਜਿਹੇ ਟਵੀਟਸ ਕਰ ਰਹੇ ਹਨ ਪਰ ਕਪਿਲ ਦੀ ਪੁਸ਼ਟੀ ਤੋਂ ਪਤਾ ਲੱਗ ਚੁੱਕਾ ਹੈ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋਇਆ ਸੀ। ਕੁਝ ਵੀ ਹੋਵੇ ਇਕ ਵਾਰ ਤਾਂ ਸਾਰੇ ਇਙ ਸੋਚ ਕੇ ਹੈਰਾਨ ਸਨ ਕਿ ਆਖਿਰ ਕਪਿਲ ਨੂੰ ਹੋ ਕੀ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ ਕਾਰਨ ਉਹ ਕਾਫੀ ਚਰਚਾ ਵਿਚ ਹਨ ਅਤੇ ਹੁਣ ਉਹਨਾਂ ਦੇ ਸ਼ੋਅ ਦੇ ਬੰਦ ਹੋਣ ਦੀਆਂ ਖ਼ਬਰਾਂ ਕਾਰਨ ਉਹ ਪ੍ਰੇਸ਼ਾਨ ਚਲ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਸ਼ੋਅ ਪਸੰਦ ਨਾ ਆਉਣ ਕਾਰਨ ਸ਼ੋਅ ਬੰਦ ਹੋਣ ਦੀਆਂ ਸੰਭਾਵਨਾਵਾਂ ਹਨ।