ਬ੍ਰਿਟਿਸ਼ ਫੌਜ ਦੇ ਵਫ਼ਾਦਾਰ ਸਿੱਖ ਸਿਪਾਹੀਆਂ ਦੀ ਬਹਾਦਰੀ ਗਾਥਾ

ਖ਼ਬਰਾਂ

ਬ੍ਰਿਟਿਸ਼ ਫੌਜ ਦੇ ਵਫ਼ਾਦਾਰ ਸਿੱਖ ਸਿਪਾਹੀਆਂ ਦੀ ਬਹਾਦਰੀ ਗਾਥਾ


ਭਾਵੇਂ ਇਹ ਕਿਹਾ ਜਾਂਦਾ ਹੈ ਕਿ ਬੈਲਜੀਅਮ ਵਿਚ ਕੈਦ ਕੀਤੇ ਗਏ ਕੁਝ ਸਿੱਖ ਸਿਪਾਹੀ
ਮੁਸਲਮਾਨ ਬਣ ਗਏ ਸੀ ਅਤੇ ਉਹਨਾਂ ਨੂੰ ਆਪਣੇ ਸਾਥੀ 'ਮੁਹੰਮਦਿਨਾ' ਨਾਲ ਲੜਨ ਲਈ ਤੁਰਕੀ
ਲਿਜਾਇਆ ਗਿਆ ਸੀ ਪਰ ਅਸਲ ਵਿੱਚ ਉਹ ਹਮੇਸ਼ਾ ਬਰਤਾਨਵੀ ਸਾਮਰਾਜ ਪ੍ਰਤੀ ਵਫ਼ਾਦਾਰ ਰਹੇ ਅਤੇ
ਬਚ ਕੇ ਨਿੱਕਲਣ ਤੋਂ ਬਾਅਦ ਤੁਰਕੀ ਤੋਂ ਮੱਧ ਪੂਰਬ ਰਾਹੀਂ ਇੱਕ ਲੰਮਾ ਪੈਂਡਾ ਤੈਅ ਕਰਕੇ
ਅਫ਼ਗਾਨਿਸਤਾਨ ਵਿਖੇ ਬ੍ਰਿਟਿਸ਼ ਚੌਂਕੀਆਂ 'ਤੇ ਬ੍ਰਿਟਿਸ਼ ਝੰਡੇ ਹੇਠ ਲੜਾਈ ਲੜਨ ਲਈ ਮੁੜ
ਪਹੁੰਚ ਗਏ।

ਚਾਹੇ ਸਿੱਖਾਂ ਨੂੰ ਇਹਨਾਂ ਸੇਵਾਵਾਂ ਲਈ 11 ਰੁਪਏ ਮਹੀਨਾ ਹੀ ਦਿੱਤੇ ਜਾ ਰਹੇ ਸੀ ਪਰ
ਸਿੱਖ ਸਿਪਾਹੀਆਂ ਨੇ ਆਪਣੀ ਡਿਊਟੀ ਨੂੰ ਆਪਣਾ ਧਰਮ ਸਮਝ ਨਿਭਾਇਆ ਅਤੇ ਸਾਮਰਾਜ ਦਾ ਸੱਚਾ
ਸਿਪਾਹੀ ਅਤੇ ਸ਼ਹੀਦ ਕਹਾਉਣਾ ਆਪਣਾ ਫ਼ਖ਼ਰ ਸਮਝਿਆ।

ਇਕ ਸਿੱਖ ਸਿਪਾਹੀ, ਇੰਦਰ ਸਿੰਘ ਨੇ ਸਤੰਬਰ 1916 ਵਿਚ ਸੋਮੇ ਵਿਖੇ ਲੜਦਿਆਂ ਆਪਣੇ ਪਰਿਵਾਰ
ਨੂੰ ਕੁਝ ਅਜਿਹੇ ਅਮਿੱਟ ਸ਼ਬਦ ਲਿਖੇ ਸੀ -
"ਇਹ ਬਿਲਕੁਲ ਅਸੰਭਵ ਹੈ ਕਿ ਮੈਂ ਜ਼ਿੰਦਾ ਬਚ ਕੇ ਆ ਜਾਵਾਂ। ਪਰ ਮੈਨੂੰ ਮੌਤ ਦਾ ਦੁੱਖ
ਨਹੀਂ ਹੋਵੇਗਾ ਕਿਉਂ ਕਿ ਮੈਂ ਸਿਪਾਹੀ ਦੀ ਵਰਦੀ ਵਿੱਚ, ਹੱਥਾਂ ਵਿੱਚ ਹਥਿਆਰ ਫੜ ਕੇ
ਸ਼ਹੀਦ ਹੋਵਾਂਗਾ "

ਸਿੱਖਾਂ ਦੀ ਜੰਗੀ ਬਹਾਦਰੀ ਅਤੇ ਸ਼ਹੀਦੀ ਪ੍ਰਤੀ ਜਜ਼ਬਾ ਅੰਗਰੇਜ਼ਾਂ ਲਈ ਬਹੁਤ
ਪ੍ਰੇਰਨਾਦਾਇਕ ਸਾਬਤ ਹੋਏ। ਦਰਅਸਲ, ਬ੍ਰਿਟਿਸ਼ ਹੁਕਮਰਾਨਾਂ ਨੇ ਇਹ ਮਹਿਸੂਸ ਕੀਤਾ ਕਿ
ਸਿੱਖ ਸਿਧਾਂਤ ਸਿੱਖਾਂ ਦੇ ਸੰਤ ਵਰਗੇ ਧਾਰਮਿਕ ਜਲਾਓ ਅਤੇ ਜੰਗ ਵਿੱਚ ਸਿਪਾਹੀ ਵਾਂਗ
ਸ਼ਹੀਦੀ ਦੇ ਜਜ਼ਬੇ ਨੂੰ ਪ੍ਰਫੁੱਲਿਤ ਕਰਨਾ ਜ਼ਰੂਰੀ ਹੈ। ਇਸੇ ਲਈ ਸਿੱਖਾਂ ਨੂੰ ਗੁਰਦੁਆਰੇ
ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਗੁਰੂ ਸਾਹਿਬਾਨ ਦੇ ਯਾਦਗਾਰੀ ਦਿਹਾੜੇ
ਮਨਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਦੋਵੇਂ ਸੰਸਾਰ ਜੰਗਾਂ ਦੌਰਾਨ ਵੀ ਸਿੱਖ ਗੁਰਬਾਣੀ
ਦੇ ਅੰਗ ਸੰਗ ਰਹੇ ਅਤੇ ਉਸ ਵੇਲੇ ਵੀ ਸਿੱਖਾਂ ਨੇ ਆਪਣੀਆਂ ਬਟਾਲੀਅਨਾਂ ਦੀ ਅਗਵਾਈ ਸ੍ਰੀ
ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ ਹੇਠ ਰੱਖੀ ਜਿਹਨਾਂ ਤਸਵੀਰਾਂ ਨੂੰ ਵੇਖ ਸਾਡੇ ਮਨ ਅੱਜ
ਵੀ ਸ਼ਰਧਾ ਨਾਲ ਭਰ ਜਾਂਦੇ ਹਨ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ।