ਅਮਰੀਕਾ ਵਿੱਚ ਹਾਰਵੇ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਹਾਰਵੇ ਤੂਫ਼ਾਨ ਪਿਛਲੇ 50 ਸਾਲਾਂ ਦੌਰਾਨ ਟੈਕਸਾਸ ਵਿੱਚ ਆਇਆ ਸਭ ਤੋਂ ਭਿਆਨਕ ਤੂਫ਼ਾਨ ਹੈ। ਬਾਰਿਸ਼,ਤੇਜ਼ ਹਵਾਵਾਂ ਅਤੇ ਹੜ੍ਹ ਕਾਰਨ ਰੌਕਪੋਰਟ ਅਤੇ ਹਿਊਸਟਨ ਵਿੱਚ ਅਨੇਕਾਂ ਇਮਾਰਤਾਂ ਢਹਿ ਗਈਆਂ। ਹੁਣ ਤੱਕ ੫ ਲੋਕਾਂ ਦੀ ਮੌਤ ਅਤੇ ੧੪ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਹਿਊਸਟਨ ਦੇ ਹੌਬੀ ਹਵਾਈ ਅੱਡੇ ਵਿੱਚ ਪਾਣੀ ਭਰਨ ਕਰਕੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੂਫ਼ਾਨ ਦੌਰਾਨ ੨੦੯ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਵੱਲੋਂ ੧੦੦ ਸੈਂਟੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਟੈਕਸਾਸ ਅਮਰੀਕਾ ਦਾ ਤੇਲ ਅਤੇ ਗੈਸ ਉਦਯੋਗ ਦਾ ਕੇਂਦਰ ਹੈ ਜਿੱਥੇ ਭਾਰਤੀ ਭਾਈਚਾਰੇ ਦੇ ੫ ਲੱਖ ਲੋਕ ਵਸਦੇ ਨੇ। ਹਿਊਸਟਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
ਡੇਰਾ ਸਾਧ ਨੂੰ ਛੱਡ ਅਮਰੀਕਾ ਵੱਲ੍ਹ ਵੀ ਧਿਆਨ ਦਿਉ, ਮੱਚ ਗਈ ਤਬਾਹੀ
ਡੇਰਾ ਸਾਧ ਨੂੰ ਛੱਡ ਅਮਰੀਕਾ ਵੱਲ੍ਹ ਵੀ ਧਿਆਨ ਦਿਉ, ਮੱਚ ਗਈ ਤਬਾਹੀ