ਖਤਮ ਹੋਈ ਉਡੀਕ, ਤਾਬੂਤ ਸਣੇ ਪੁੱਤ ਦਾ ਕੀਤਾ ਅੰਤਿਮ ਸਸਕਾਰ

ਖ਼ਬਰਾਂ

ਖਤਮ ਹੋਈ ਉਡੀਕ, ਤਾਬੂਤ ਸਣੇ ਪੁੱਤ ਦਾ ਕੀਤਾ ਅੰਤਿਮ ਸਸਕਾਰ

ਪਿਛਲੇ ਚਾਰ ਸਾਲ ਤੋਂ ਆਪਣੀਆਂ ਦੀ ਉਡੀਕ ਸੋਮਵਾਰ ਨੂੰ ਉਸ ਸਮੇ ਖ਼ਤਮ ਹੋ ਗਈ ਜਦ ਰੋਜਗਾਰ ਦੀ ਭਾਲ ਚ ਵਿਦੇਸ਼ ਗਏ ਨੌਜਵਾਨ ਤਾਬੂਤਾਂ ਚ ਬੰਦ ਹੋ ਘਰ ਪਰਤੇ |ਅਜਨਾਲਾ ਦੇ ਦੋ ਪਿੰਡਾਂ ਚ ਸੋਮਵਾਰ ਨੂੰ ਸੋਗ ਦੀ ਲਹਿਰ ਫੈਲ ਗਈ ਜਦ ਪਿੰਡ ਸੰਗੁਆਣਾ ਦੇ ਨਿਸ਼ਾਨ ਸਿੰਘ ਅਤੇ ਪਿੰਡ ਮਾਨਾਂਵਾਲਾ ਦੇ ਰਣਜੀਤ ਸਿੰਘ ਦੀਆ ਮ੍ਰਿਤਕ ਦੇਹਾ ਓਹਨਾ ਦੇ ਪਿੰਡ ਪਹੁੰਚੀਆਂ |  ਪਰਿਵਾਰ ਦੇ ਦੁੱਖ ਚ ਸ਼ਰੀਕ ਹੋਣ ਲਈ ਸਾਰਾ ਪਿੰਡ ਆਇਆ ਹੋਇਆ ਸੀ | ਇਸ ਮੌਕੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ  ਕਿਹਾ ਉਹ ਅੱਜ ਮ੍ਰਿਤਕ ਦੇਹ ਲੈਕੇ ਪਿੰਡ ਆਏ ਹਨ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਓਹਨਾ ਦਾ ਹੱਕ ਦਵਾਉਣ ਲਈ ਲੋਕ ਸਭਾ ਚ ਵੀ ਲੜਾਈ ਲੜਨ ਗਏ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਸਰਕਾਰਾਂ ਨੂੰ ਇਥੇ ਹੀ ਰੋਜਗਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਓਹਨਾ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਹਾ ਨੂੰ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ