ਜੱਗੀ ਜੌਹਲ ਖ਼ਿਲਾਫ਼ NIA ਚਾਰਜਸ਼ੀਟ ਦੇ ਸਬੂਤ

ਖ਼ਬਰਾਂ

ਜੱਗੀ ਜੌਹਲ ਖ਼ਿਲਾਫ਼ NIA ਚਾਰਜਸ਼ੀਟ ਦੇ ਸਬੂਤ

ਆਰਐਸਐਸ ਆਗੂ ਰਵਿੰਦਰ ਗੋਸਾਈਂ ਹੱਤਿਆ ਮਾਮਲਾ ਐਨ.ਆਈ.ਏ ਵਲੋਂ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਸਣੇ 11 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ 4 ਦੋਸ਼ੀਆਂ ਨੂੰ ਦਿੱਤਾ ਭਗੌੜਾ ਕਰਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ (ਦੋਸ਼ੀ ਨੰਬਰ -5) ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ. ਐਨਆਈਏ ਵਲੋਂ ਦਾਇਰ ਇਸ ਚਾਰਜਸ਼ੀਟ ਚ ਕੁਲ 16 ਵਿਅਕਤੀਆਂ ਦੇ ਨਾਮ ਹਨ, ਜਿਹਨਾਂ ਵਿੱਚੋਂ ਚਾਰ ਭਗੌੜੇ ਕਰਾਰ ਦਿਤੇ ਗਏ ਹਨ ਜਦਕਿ ਇੱਕ ਹਰਮਿੰਦਰ ਸਿੰਘ ਮਿੰਟੂ ਦੀ ਬੀਤੇ ਦਿਨੀਂ ਹੀ ਪਟਿਆਲਾ ਜੇਲ੍ਹ ਚ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਐਨਆਈਏ ਨੇ ਆਪਣੀ ਜਾਂਚ ਦੇ ਅਧਾਰ ਉਤੇ  ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁੱਧ ਸਬੂਤ ਨਾ ਮਿਲਣ ਕਾਰਨ ਮੁਕੱਦਮਾ ਖ਼ਾਰਜ ਕਰਨ ਲਈ ਵੀ ਕਿਹਾ ਹੈ।