ਪੱਤਰਕਾਰ 'ਤੇ ਜਾਨਲੇਵਾ ਹਮਲਾ, ਘਰ 'ਚ ਜਾ ਕੇ ਮਾਰੀਆਂ ਗੋਲੀਆਂ

ਖ਼ਬਰਾਂ

ਪੱਤਰਕਾਰ 'ਤੇ ਜਾਨਲੇਵਾ ਹਮਲਾ, ਘਰ 'ਚ ਜਾ ਕੇ ਮਾਰੀਆਂ ਗੋਲੀਆਂ

ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਸ ਗੱਲ ਦਾ ਉਦਾਹਰਣ ਗਾਜ਼ੀਆਬਾਦ 'ਚ ਦੇਖਣ ਨੂੰ ਮਿਲਿਆ। ਜਿਥੇ ਗਾਜ਼ੀਆਬਾਦ ਦੇ ਥਾਣਾ ਕਵਿਨਗਰ ਦੇ ਰਾਜਾਪੁਰ 'ਚ ਇਕ ਟੀ.ਵੀ. ਪੱਤਰਕਾਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ। ਅਨੁਜ ਨਾਮ ਦੇ ਟੀ.ਵੀ. ਪੱਤਰਕਾਰ ਨੂੰ ਹਮਲਾਵਰ ਨੇ ਉਨ੍ਹਾਂ ਦੇ ਘਰ 'ਚ ਵੜ੍ਹ ਕੇ ਗੋਲੀਆਂ ਮਾਰੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ 'ਤੋਂ ਫਰਾਰ ਹੋ ਗਏ। ਦੱਸ ਦਈਏ ਕਿ ਗੋਲੀ ਲੱਗਣ ਤੋਂ ਬਾਅਦ  ਜ਼ਖ਼ਮੀ ਹੋਏ ਅਨੁਜ ਨੂੰ ਨਿਜੀ ਹਸਪਤਾਲ ਯਸ਼ੋਦਾ 'ਚਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ  ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਆਪਸੀ ਰੰਜਿਸ਼ ਦੇ ਚੱਲਦੇ ਅੰਜਾਮ ਦਿੱਤਾ ਗਿਆ ਹੈ।

ਉਧਰ ਘਟਨਾ ਦੀ  ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪੱਤਰਕਾਰ 'ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ।