ਅਕਾਲੀ-ਭਾਜਪਾ ਦੋਨੋਂ ਚੋਰ : Raj Kumar Verka

ਖ਼ਬਰਾਂ

ਅਕਾਲੀ-ਭਾਜਪਾ ਦੋਨੋਂ ਚੋਰ : Raj Kumar Verka

ਆਮ ਆਦਮੀ ਪਾਰਟੀ ਵਿਚ ਮਾਫੀਆਂ ਦਾ ਦੌਰ ਚਲ ਰਿਹਾ ਹੈ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਦੇ ਬਾਅਦ, ਹੁਣ ਕਪਿਲ ਸਿੰਬਲ ਅਤੇ ਨਿਤਿਨ ਗਡਕਰੀ ਤੋਂ ਵੀ ਮਾਫੀ ਮੰਗੀ ਹੈ | ਕੇਜਰੀਵਾਲ ਵੱਲੋਂ ਮੰਗੀਆਂ ਜਾ ਰਹੀਆਂ ਇਹਨਾਂ ਮਾਫੀਆਂ ਦੇ ਚਲਦੇ ਆਪ ਪਾਰਟੀ ਵਿਚ ਕਾਫੀ ਮਤਭੇਦ ਚਲ ਰਹੇ ਹਨ | ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਦੇ ਬਾਅਦ ਪੰਜਾਬ ਵਿਚ ਆਪ ਪਾਰਟੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੰਜਾਬ ਦੀ ਸਿਆਸਤ ਇਸ ਮਾਮਲੇ ਵਿਚ ਕਾਫੀ ਗਰਮਾਈ ਹੋਈ ਹੈ | ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ  ਕੇਜਰੀਵਾਲ ਦੇ ਮਾਮਲੇ 'ਚ ਬੋਲਦਿਆਂ ਕਿਹਾ ਕਿ ਕੇਜਰੀਵਾਲ ਦਾ ਸਿਆਸਤ ਵਿਚ ਆਉਣ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੀ ਸੀ | ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੂੰ ਦੇਸ਼ ਦੀ ਜਨਤਾ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ |