ਅਕਾਲੀਆਂ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਦਾ ਘਿਰਾਓ ਕੀਤਾ ਗਿਆ, ਜਿਸਦੇ ਚਲਦੇ ਅਕਾਲੀ ਸਮਰਥਕਾਂ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ | ਜਿਸਦੇ ਜਵਾਬ ਵਿਚ ਪੁਲਿਸ ਨੇ ਅਕਾਲੀਆਂ ਤੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਵੇ ਕੀਤੀਆਂ | ਅਕਾਲੀਆਂ ਨੇ ਇਸ ਘਿਰਾਓ ਦੌਰਾਨ ਸੂਬਾ ਸਰਕਾਰ ਪ੍ਰਤੀ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ | ਅਕਾਲੀਆਂ ਵੱਲੋਂ ਲਾਏ ਗਏ ਇਸ ਧਰਨੇ ਦੀ ਅਗਵਾਈ ਸੁਖਬੀਰ ਬਾਦਲ ਨੇ ਕੀਤੀ | ਤੁਹਾਨੂੰ ਦੱਸ ਦੇਈਏ ਕਿ ਇਸ ਧਰਨੇ ਦੌਰਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਗਿਰਫ਼ਤਾਰ ਵੀ ਕੀਤਾ ਗਿਆ ਅਤੇ ਕੁਝ ਸਮੇਂ ਪਿੱਛੋਂ ਰਿਹਾਅ ਕਰ ਦਿੱਤਾ | ਅਕਾਲੀਆਂ ਵੱਲੋਂ ਕੀਤੇ ਗਏ ਇਸ ਘਿਰਾਓ ਤੇ ਕਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਹੁਣ ਧਰਨੇ ਦੇਣ ਨੂੰ ਵਿਹਲੇ ਹਨ | ਸਿੱਧੂ ਨੇ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਧਾਰਨਾ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਘਰੋਂ ਕੱਢਿਆ ਹੋਇਆ ਦਸਦਾ ਸੀ | ਇਸਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਸੁਖਬੀਰ ਨੂੰ ਵੀ ਹੁਣ ਘਰੋਂ ਕੱਢ ਦਿੱਤਾ ਜੋ ਹੁਣ ਖੁਦ ਧਰਨੇ ਲਗਾ ਰਿਹਾ ਹੈ |
ਕੀ ਸੁਖਬੀਰ ਬਾਦਲ ਨੂੰ ਘਰੋਂ ਕੱਢ ਦਿੱਤਾ : ਨਵਜੋਤ ਸਿੱਧੂ
ਕੀ ਸੁਖਬੀਰ ਬਾਦਲ ਨੂੰ ਘਰੋਂ ਕੱਢ ਦਿੱਤਾ : ਨਵਜੋਤ ਸਿੱਧੂ